ਜਲੰਧਰ(ਵਿੱਕੀ ਸੂਰੀ):-  3 ਜੁਲਾਈ ਨੂੰ ਇੰਟਰਨੈਸ਼ਨਲ ਪਲਾਸਟਿਕ ਬੈਗ ਫ਼ਰੀ ਦਿਵਸ ਦੇ ਮੌਕੇ ਤੇ ਅੱਜ ਤੇਰਾ ਤੇਰਾ ਹੱਟੀ ਵਲੋਂ ਸ਼ਹਿਰ ਵਿੱਚ ਤਕਰੀਬਨ 500 ਕੱਪੜੇ ਦੇ ਥੈਲੇ ਵੰਡ ਕੇ ਇਸ ਸੇਵਾ ਦੀ ਲੜੀ ਨੂੰ ਅੱਗੇ ਵਧਾਇਆ ਹੈ।
ਇਸ ਮੌਕੇ ਤੇ ਮੁੱਖ ਮਹਿਮਾਨ DSP ਸ਼੍ਰੀ ਭਰਤ ਮਸੀਹ(ਸਪੈਸ਼ਲ ਬਰਾਂਚ ਜਲੰਧਰ) ਨੇ ਤੇਰਾ ਤੇਰਾ ਹੱਟੀ ਵਲੋਂ ਚੱਲ ਰਹੀ ਇਸ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਹੱਟੀ ਦੇ ਸੇਵਾਦਾਰਾਂ ਵਲੋਂ ਇਸ ਕੋਸ਼ਿਸ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਅਮਰਪ੍ਰੀਤ ਸਿੰਘ,ਗੁਰਦੀਪ ਸਿੰਘ ਕਾਰਵਾਂ,ਜਸਵਿੰਦਰ ਸਿੰਘ ਪਨੇਸਰ,ਪਰਮਿੰਦਰ ਸਿੰਘ,ਅਮਨਦੀਪ ਸਿੰਘ,ਜਤਿੰਦਰਪਾਲ ਸਿੰਘ ਕਪੂਰ,ਮਨਦੀਪ,ਲਖਵਿੰਦਰ ਸਿੰਘ,ਸੰਨੀ ਗੁਗਨਾਨੀ ਅਤੇ ਹੋਰ ਸੇਵਾਦਾਰਾਂ ਨੇ ਹਿੱਸਾ ਲਿਆ।


    ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦਸਿਆ ਕਿ ਸੇਵਾ ਵਿੱਚ ਆਏ ਪੁਰਾਣੇ ਕੱਪੜੇ ਨੂੰ ਧੋ ਕੇ ਲੋੜਵੰਦ ਬੀਬੀਆਂ ਵਲੋਂ ਸਿਲਾਈ ਕਰ ਕੇ ਥੈਲੇ ਬਣਵਾਏ ਜਾਂਦੇ ਹਨ,ਇਸ ਨਾਲ ਇਕ ਤਾਂ ਗੀਰਬ ਪਰਿਵਾਰਾਂ ਨੂੰ ਥੈਲੇ ਸਿਲਾਈ ਕਰ ਕੇ ਰੋਜ਼ਗਾਰ ਮਿਲਦਾ ਹੈ ਅਤੇ ਦੂਸਰਾ ਜਲੰਧਰ ਸ਼ਹਿਰ ਨੂੰ ਪਲਾਸਟਿਕ ਦਾ ਲਿਫ਼ਾਫ਼ਾ ਨਾ ਵਰਤਣ ਦਾ ਸੁਨੇਹਾ ਵੀ ਦਿੱਤਾ  ਜਾਂਦਾ ਹੈ,ਅਤੇ ਜਲੰਧਰ ਨੂੰ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਕੇ ਥੈਲੇ ਨੂੰ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ


    ਤਰਵਿੰਦਰ ਸਿੰਘ ਰਿੰਕੂ ਅਤੇ ਗੁਰਦੀਪ ਸਿੰਘ ਕਾਰਵਾਂ ਨੇ ਦਸਿਆ ਕਿ ਸਾਡੀ ਸੰਸਥਾਂ ਪਿਛਲੇ 6 ਸਾਲਾਂ ਤੋਂ ਥੈਲੇ ਬਣਾ ਕੇ ਅਤੇ ਹਰ ਛੋਟਾ ਵੱਡਾ (ਪੁਰਾਣਾ) ਸਮਾਨ 13 ਰੁਪਏ ਵਿੱਚ ਦਿੱਤਾ ਜਾਂਦਾ ਹੈ ਅਤੇ ਸਾਲ ਵਿੱਚ 3 ਵਾਰ ਮੁਫ਼ਤ ਵਿੱਚ ਥੈਲੇ ਵੰਡ ਕੇ ਬੂਟਿਆਂ ਦਾ ਲੰਗਰ ਲੱਗਾ ਕੇ ਸ਼ਹਿਰ ਨੂੰ ਪਲਾਸਟਿਕ ਮੁਕਤ ਅਤੇ ਹਰਾ ਭਰਾ ਬਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ,
    ਸ਼ਹਿਰ ਦੇ ਵੱਡੇ ਅਫ਼ਸਰ,ਰਾਜ ਨੇਤਾ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਵੀ ਤੇਰਾ ਤੇਰਾ ਹੱਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾਂਦੀ ਹੈ।