ਜਲੰਧਰ (ਵਿੱਕੀ ਸੂਰੀ ) ਬੀਤੇ ਦਿਨ ਦੀਵਾਲੀ ਦੀ ਰਾਤ ਨੂੰ ਜਲੰਧਰ ਦੇ ਸੰਤ ਪੂਰਾ ਭਾਰਗੋ ਨਗਰ ਇਲਾਕ਼ੇ ਵਿਚ ਇਕ ਘਰ ਨੂੰ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਪੂਰੇ ਦਾ ਪੂਰਾ ਘਰ ਹੀ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਵਿਚ ਅੱਗ ਲਗੀ ਓਹਨਾ ਨੇ ਆਪਣੀ ਵੱਡੀ ਬੇਟੀ ਦਾ ਵਿਆਹ ਰਖਿਆ ਹੋਇਆ ਸੀ। ਅੱਗ ਵਿਚ ਉਸ ਦਾ ਸਾਰਾ ਦਾਜ ਦਾ ਸਮਾਨ ,ਸੋਨੇ ਦੇ ਗਹਿਣੇ ,ਨਗਦੀ ,ਸਾਰੇ ਕੱਪੜੇ, 42″ਐੱਲ ਈ ਡੀ,ਡੇਢ ਟਣ ਦਾ ਏ ਸੀ,ਸਾਰਾ ਫਰਨੀਚਰ ਅਤੇ ਰਸੋਈ ਦਾ ਸਾਰਾ ਸਮਾਨ ਵੀ ਸੜ ਗਿਆ।
ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਟਾਈਮ ਤੇ ਪਹੁੰਚ ਗਈਆਂ ਜਿਸ ਕਰਕੇ ਰਸੋਈ ਵਿਚ ਪਏ ਦੋ ਗੈਸ ਸਿਲਡਰਾਂ ਨੂੰ ਬਾਹਰ ਕੱਢ ਲਿਆ ਗਿਆ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਘਰ ਦੇ ਹਾਦਸੇ ਵੇਲੇ ਘਰ ਵਾਲੇ ਘਰ ਨਹੀਂ ਸਨ । ਇਸ ਕਰਕੇ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਬਾਕੀ ਸਭ ਕੁਛ ਸੜ ਕੇ ਸੁਆਹ ਹੋ ਗਿਆ। ਬੱਚਿਆਂ ਦੇ ਸਾਰੇ ਸਕੂਲੀ ਸਰਟੀਫਿਕੇਟ,ਡਿਗਰੀਆਂ, ਦੋ ਮਕਾਨਾਂ ਦੀਆਂ ਰਜਿਸਟਰੀਆਂ, ਅਧਾਰ ਕਾਰਡ, ਪਾਸਪੋਰਟ ਸਾਰੇ ਦਸਤਾਵੇਜ ਅੱਗ ਦੀ ਭੇਂਟ ਚੜ ਗਏ।
ਘਰ ਵਾਲਿਆਂ ਅਨੁਸਾਰ ਤਕਰੀਬਨ 11,12ਲੱਖ ਦਾ ਨੁਕਸਾਨ ਹੋ ਗਿਆ ਹੈ। ਪੁਲੀਸ ਵਿਭਾਗ ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ । ਰਿਪੋਰਟ ਦਰਜ ਕਰ ਕੇ ਡੀ ਡੀ ਬਣਾ ਦਿੱਤੀ ਗਈ।