ਜਲੰਧਰ (ਵਿੱਕੀ ਸੁਰੀ) : ਤਰਖਾਣਾ ਮੁਹੱਲੇ ਦੇ ਵਿੱਚ ਵੀ ਇੱਕ ਪਿਓ ਦੇ ਤਿੰਨ ਪੁੱਤਰ ਦੜੇ ਸੱਟੇ ਤੇ ਚਿੱਟੇ ਅਤੇ ਮੈਚ ਦਾ ਕੰਮ ਕਰ ਰਹੇ ਹਨ। ਲੋਕਾਂ ਦਾ ਦਬੀ ਜੁਬਾਨ ਵਿੱਚ ਇਹ ਕਹਿਣਾ ਹੈ ਕਿ ਇੱਥੇ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਸ਼ਰੇਆਮ ਆਉਂਦੀਆਂ ਹਨ ਤੇ ਮਾਇਆ ਦੇ ਗੱਫੇ ਲੈ ਕਰਕੇ ਇਹਨਾਂ ਤਿੰਨਾਂ ਭਰਾਵਾਂ ਨੂੰ ਸ਼ਾਬਾਸ਼ੀ ਦਾ ਥਾਪੜਾ ਦੇ ਕੇ ਚਲੇ ਜਾਂਦੀਆਂ ਹਨ ਜਿਕਰਯੋਗ ਹੈ ਕਿ ਇਹਨਾਂ ਨੂੰ ਕਿਸ ਆਕਾ ਦਾ ਸਾਥ ਹੈ ਜਦ ਪੱਤਰਕਾਰ ਨੇ ਇਸ ਇਲਾਕੇ ਦਾ ਦੋਰਾ ਕੀਤਾ ਤਾਂ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਅਸੀਂ ਬਹੁਤ ਹੀ ਦੁਖੀ ਹਾਂ ਸਾਡੀ ਬਾਤ ਨਾ ਤਾਂ ਕੋਈ ਅਕਾਲੀ ਦਲ , ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਾ ਕਿਸੇ ਵੀ ਪਾਰਟੀ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਇਹ ਕਾਰੋਬਾਰ ਪਿਛਲੇ 15-20 ਸਾਲਾਂ ਤੋਂ ਲਗਾਤਾਰ ਇਦਾਂ ਹੀ ਚਲਦਾ ਜਾ ਰਿਹਾ ਹੈ। ਲੋਕਾਂ ਨੇ ਜਲੰਧਰ ਦੇ ਕਮਿਸ਼ਨਰ ਸਾਹਿਬ ਸਵਪਨ ਸ਼ਰਮਾ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦੀ ਨੱਥ ਪਾਈ ਜਾਵੇ।ਬਾਰ-ਬਾਰ ਖਬਰ ਲਗਾਣ ਤੇ ਵੀ ਡਿਵੀਜ਼ਨ ਨੰਬਰ 5 ਦੇ ਐਸਐਚਓ ਦੇ ਕੰਨ ਤੇ ਜੂ ਨਾ ਸਰਕੀ ।