Skip to content
ਜਲੰਧਰ(ਵਿੱਕੀ ਸੂਰੀ):- ਅੱਜ ਸਵੇਰੇ ਸ਼੍ਰੀ ਗੁਰੂ ਰਵਿਦਾਸ ਚੌਂਕ ਵਿੱਚ ਇੱਕ ਲੜਕਾ ਸਪਲੈਂਡਰ ਮੋਟਰਸਾਈਕਲ ਤੇ ਆਪਣੇ ਘਰ ਤੋਂ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ। ਜਿਸਦਾ ਮੋਟਰਸਾਈਕਲ splendor, ਰੰਗ ਕਾਲਾ ਅਤੇ ਉਸਦਾ ਨੰਬਰ PB08FB2386 ਹੈ। ਪਿੱਛੋਂ ਇੱਕ ਤੇਜ ਰਫਤਾਰ ਟੈਂਕਰ ਜੋ ਕਿ HP 72 5840 ਨੰਬਰ ਦਾ ਸੀ ਉਸਨੇ ਉਸਨੂੰ ਟੱਕਰ ਮਾਰ ਕੇ ਸੁੱਟ ਦਿੱਤਾ ਅਤੇ ਉਹ ਲੜਕਾ ਗੰਭੀਰ ਜ਼ਖਮੀ ਹੋ ਗਿਆ, ਉਸਨੂੰ ਦੇਖਦੇ ਹੋਏ ਲੋਕਾਂ ਤੇ ਪੁਲਿਸ ਨੇ ਉਸਨੂੰ ਟੈਗੋਰ ਹੋਸਪਿਟਲ ਵਿੱਚ ਪਹੁੰਚਾਇਆ। ਜਿੱਥੇ ਕਿ ਡਾਕਟਰਾਂ ਨੇ ਉਹਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ । ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ।ਭਾਰਗੋ ਕੈਂਪ ਦੀ ਪੁਲਸ ਮੌਕੇ ਤੇ ਪਹੁੰਚੀ ਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਕਿ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਅਧਾਰ ਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ
https://x.com/welcomepunjab/status/1818888874837287018
Post Views: 2,155
Related