ਫਰੀਦਕੋਟ(ਪ੍ਰਬੋਧ ਸ਼ਰਮਾ):- ਕੋਟਕਪੂਰਾ ਸਥਾਨਕ ਮੁਕਤਸਰ ਰੋਡ ‘ਤੇ ਸਥਿਤ ਰੇਲਵੇ ਓਵਰ ਬ੍ਰਿਜ ‘ਤੇ ਵਾਪਰੇ ਸੜਕ ਹਾਦਸੇ ‘ਚ ਇਕ ਨੌਜਵਾਨ ਸੜਕ ‘ਤੇ ਬਣੇ ਪੁਲ ਤੋਂ ਹੇਠਾਂ ਡਿੱਗ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਹਿਲਾਂ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਪਰ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀਐਮਸੀ ਲੁਧਿਆਣਾ ਭੇਜ ਦਿੱਤਾ ਗਿਆ। ਨੌਜਵਾਨ ਐਕਟਿਵਾ ‘ਤੇ ਸਵਾਰ ਸੀ ਜਦਕਿ ਉਸ ਨੂੰ ਟੱਕਰ ਮਾਰਨ ਵਾਲੇ ਵਾਹਨ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਉਹ ਡਰਾਈਵਰ ਫਰਾਰ ਹੋ ਗਿਆ। ਇਹ ਨੌਜਵਾਨ ਸ਼ਹਿਰ ਦੇ ਇੱਕ ਆਈਲੈਟਸ ਸੈਂਟਰ ਦੇ ਮਾਲਕ ਦਾ ਪੁੱਤਰ ਦੱਸਿਆ ਜਾਂਦਾ ਹੈ।
