ਜਲੰਧਰ (ਵਿੱਕੀ ਸੂਰੀ) : ਅੱਜ ਮਿਤੀ 04-01-2024 ਨੂੰ ਸਿਵਿਲ ਹਸਪਤਾਲ ਜਲੰਧਰ ਤੋਂ ਫੋਨ ਆਇਆ ਕਿ ਇੱਕ ਨਾਮਾਲੂਮ ਵਿਅਕਤੀ ਜਿਸਨੂੰ ਮਿਤੀ 03-01-2024 ਨੂੰ 108 ਐਂਬੂਲੈਂਸ ਤੇ ਕਰਮਚਾਰੀਆ ਨੇ ਪਠਾਨਕੋਟ ਚੌਕ ਨੇੜੇ ਬੱਲੇ ਬੱਲੇ ਪੈਲੇਸ ਤੋ ਲਿਜਾ ਕੇ ਇਲਾਜ ਲਈ ਸਿਵਿਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਸੀ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਸਦੀ ਡੈਡ ਬਾਡੀ ਮੋਰਚਰੀ ਸਿਵਿਲ ਹਸਪਤਾਲ ਜਲੰਧਰ 72 ਘੰਟੇ ਲਈ ਸ਼ਨਾਖਤ ਲਈ ਰੱਖੀ ਗਈ ਹੈ। ਇਸ ਬਾਰੇ ਕਿਸੇ ਨੂੰ ਇਤਲਾਹ ਮਿਲੇ ਤਾਂ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਨਾਲ ਸੰਪਰਕ ਕੀਤਾ ਜਾਵੇ। ਜਿਸ ਸਬੰਧੀ ਇਸ਼ਤਿਹਾਰ ਸ਼ੋਰੋਗੋਗਾ ਜਾਰੀ ਕੀਤਾ ਜਾ ਰਿਹਾ ਹੈ।