ਮਸ਼ਹੂਰ ਅਦਾਕਾਰਾ ਸ਼ੋਭਿਤਾ ਸ਼ਿਵਾਨਾ ਦਾ ਦਿਹਾਂਤ ਹੋ ਗਿਆ ਹੈ। ਉਹ ਕੰਨੜ ਟੀਵੀ ਇੰਡਸਟਰੀ ਅਤੇ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ। ਸ਼ੋਭਿਤਾ ਸ਼ਿਵਾਨਾ ਐਤਵਾਰ 1 ਦਸੰਬਰ ਨੂੰ ਹੈਦਰਾਬਾਦ ਸਥਿਤ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਸੀ। ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਉਹ ਆਪਣੇ ਘਰ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਦਰਦਨਾਕ ਘਟਨਾ ਪੁਲਿਸ ਨੂੰ ਸ਼ਿਕਾਇਤ ਮਿਲਣ ‘ਤੇ ਸਾਹਮਣੇ ਆਈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਦਾਕਾਰਾ ਦੀ ਲਾਸ਼ ਮਿਲੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ।

    ਰਿਪੋਰਟ ਦੇ ਮੁਤਾਬਕ, ਅਦਾਕਾਰਾ ਨੇ 30 ਨਵੰਬਰ ਦੀ ਰਾਤ ਨੂੰ ਖੁਦਕੁਸ਼ੀ ਕਰ ਲਈ ਸੀ। ਉਹ 30 ਸਾਲ ਦੀ ਸੀ ਅਤੇ ਕਰਨਾਟਕ ਨਾਲ ਸਬੰਧਤ ਸੀ। ਸ਼ੋਭਿਤਾ ਦਾ ਵਿਆਹ ਹੋ ਚੁੱਕਿਆ ਸੀ। ਉਹ ਪਿਛਲੇ ਦੋ ਸਾਲਾਂ ਤੋਂ ਹੈਦਰਾਬਾਦ ਵਿੱਚ ਰਹਿ ਰਹੀ ਸੀ। ਅਦਾਕਾਰਾ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖਬਰਾਂ ਮੁਤਾਬਕ ਅਦਾਕਾਰਾ ਦਾ ਅੰਤਿਮ ਸੰਸਕਾਰ ਬੈਂਗਲੁਰੂ ‘ਚ ਕੀਤਾ ਜਾਵੇਗਾ। ਉਸਨੇ ਬੈਂਗਲੁਰੂ ਆ ਕੇ ਕੰਨੜ ਟੀਵੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਕੁਝ ਸਾਲਾਂ ਤੋਂ ਟੀਵੀ ਜਗਤ ਦਾ ਮਸ਼ਹੂਰ ਚਿਹਰਾ ਸੀ।

    ਹੈਦਰਾਬਾਦ ਵਿੱਚ ਰਹਿ ਰਹੀ ਸੀ ਅਦਾਕਾਰਾ
    ਸ਼ੋਭਿਤਾ ਸ਼ਿਵਾਨਾ ਨੇ 12 ਤੋਂ ਵੱਧ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਸੀ। ਉਸਨੇ ATM, ਜੈਕਪਾਟ ਵਰਗੀਆਂ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹ ਆਖਰੀ ਵਾਰ ਕੰਨੜ ਫਿਲਮ ‘ਫਸਟ ਡੇ ਫਰਸਟ ਸ਼ੋਅ’ ‘ਚ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਉਹ ਸੋਸ਼ਲ ਮੀਡੀਆ ‘ਤੇ ਫਿਲਮ ਦੀ ਸਰਗਰਮੀ ਨਾਲ ਪ੍ਰਮੋਸ਼ਨ ਕਰ ਰਹੀ ਸੀ। ਅਭਿਨੇਤਰੀ ਵਿਆਹ ਤੋਂ ਬਾਅਦ ਲਗਭਗ 2 ਸਾਲ ਤੱਕ ਹੈਦਰਾਬਾਦ ਵਿੱਚ ਰਹਿ ਰਹੀ ਸੀ ਅਤੇ ਤੇਲਗੂ ਸਿਨੇਮਾ ਵਿੱਚ ਨਵੇਂ ਮੌਕੇ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਕੰਨੜ ਸਿਨੇਮਾ ਤੋਂ ਦੂਰ ਚਲੀ ਗਈ ਸੀ, ਪਰ ਉਸਦੇ ਪ੍ਰਸ਼ੰਸਕਾਂ ਨੇ ਅਜੇ ਵੀ ਉਸਦੇ ਕੰਮ ਨਾਲ ਇੱਕ ਸੰਬੰਧ ਮਹਿਸੂਸ ਕਰ ਰਹੇ ਸੀ।

    ਪ੍ਰਸ਼ੰਸਕ ਅਤੇ ਨਜ਼ਦੀਕੀ ਸਦਮੇ ਵਿੱਚ
    ਸ਼ੋਭਿਤਾ ਦੇ ਦੇਹਾਂਤ ਨੇ ਫਿਲਮ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਸਦਮਾ ਦਿੱਤਾ ਹੈ। ਉਸ ਦੀ ਆਖਰੀ ਪੋਸਟ 1 ਨਵੰਬਰ ਦੀ ਸੀ, ਜਿਸ ਵਿੱਚ ਉਹ ਦੀਵਾਲੀ ਮਨਾਉਣ ਦੀ ਗੱਲ ਕਰ ਰਹੀ ਸੀ। ਉਹ ਪ੍ਰਸ਼ੰਸਕਾਂ ਨੂੰ ਆਪਣੀ ਨਵੀਂ ਫਿਲਮ ਦਾ ਸਮਰਥਨ ਕਰਨ ਦੀ ਬੇਨਤੀ ਕਰ ਰਹੀ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਿਨੇਮਾ ਜਗਤ ਦੇ ਸਹਿਯੋਗੀ ਵੀ ਸੋਗ ਪ੍ਰਗਟ ਕਰ ਰਹੇ ਹਨ। ਉਸ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।