ਜਲੰਧਰ (ਵਿੱਕੀ ਸੂਰੀ) ਪ੍ਰਸਿੱਧ ਲਿਖਾਰੀ ਅਤੇ ਗੁਰਬਾਣੀ ਨੂੰ ਅਥਾਹ ਪਿਆਰ ਕਰਨ ਵਾਲੇ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪੁੱਜੇ 35 ਪੁਸਤਕਾਂ ਦੀ ਸੰਪਾਦਕ ਗਿਆਨੀ ਰਣਧੀਰ ਸਿੰਘ ਸੰਭਲ ਜੀ ਦੁਆਰਾ ਲਿਖਿਤ ਪੁਸਤਕ ਸੰਖੇਪ ਜੀਵਨ-ਭਗਤ ਧੰਨਾ ਜੀ 20 ਅਪ੍ਰੈਲ ਦਿਨ ਐਤਵਾਰ ਨੂੰ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸਵੇਰ ਦੇ ਦੀਵਾਨ ਵਿਚ ਸੰਗਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਜਾਵੇਗੀ। ਪ੍ਰਧਾਨ ਗੂਰਕ੍ਰਿਰਪਾਲ ਸਿੰਘ ਜੀ ਦੀ ਜਾਣਕਾਰੀ ਅਨੁਸਾਰ ਵਿਦਵਾਨ ਸੱਜਣ ਪੁਸਤਕ ਬਾਰੇ ਅਤੇ ਲੇਖਕ ਸੰਭਲ ਜੀ ਬਾਰੇ ਆਪਣੇ ਵਿਚਾਰ ਰੱਖਣਗੇ। ਇਸ ਤੋਂ ਪਹਿਲਾਂ ਸਹਿਜ ਪਾਠਾਂ ਦੇ ਭੋਗ ਅਤੇ ਗੁਰਬਾਣੀ ਕੀਰਤਨ ਹੋਵੇਗਾ। ਸ੍ਰ ਬੇਅੰਤ ਸਿੰਘ ਸਰਹੱਦੀ ਦੀ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਨਗੇ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ।