ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ 20 ਸਤੰਬਰ ਤੋਂ ਹਰਿਆਣਾ ਵਿੱਚ ਚੋਣ ਮੈਦਾਨ ਵਿੱਚ ਕੁੱਦਣਗੇ। ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਜਰੀਵਾਲ ਪਹਿਲੀ ਵਾਰ ਜਨਤਾ ਦੇ ਵਿਚਕਾਰ ਜਾਣਗੇ।
ਸ਼ੁੱਕਰਵਾਰ ਨੂੰ ਉਹ ਹਰਿਆਣਾ ਦੇ ਜਗਾਧਰੀ ‘ਚ ਰੋਡ ਸ਼ੋਅ ਕਰਨਗੇ, ਜਿੱਥੋਂ ਉਹ ਹਰਿਆਣਾ ‘ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਜਗਾਧਰੀ ਤੋਂ ਬਾਅਦ ਕੇਜਰੀਵਾਲ ਡੱਬਵਾਲੀ, ਰਾਣੀਆ, ਭਿਵਾਨੀ, ਮੇਹਮ, ਪੁੰਡਰੀ, ਕਲਾਇਤ, ਰੇਵਾੜੀ, ਦਾਦਰੀ, ਅਸੰਧ, ਬੱਲਭਗੜ੍ਹ ਅਤੇ ਬਦਰਾ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਸੰਗਠਨ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਦਿੱਤੀ।