ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਤੋਂ ਖੁੱਲ੍ਹਣਗੇ। ਇਸ ਤੋਂ ਪਹਿਲਾਂ ਗੋਵਿੰਦਘਾਟ, ਘਾਂਘਰੀਆ ਗੁਰਦੁਆਰੇ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਵੇਗਾ । ਇਹ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ । ਕਪਾਟ ਖੋਲ੍ਹਣ ਦੀ ਜੋਰਾਂ-ਸ਼ੋਰਾਂ ਨਾਲ ਤਿਆਰੀ ਚੱਲ ਰਹੀ ਹੈ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਮੁਤਾਬਕ 60 ਹਜ਼ਾਰ ਸ਼ਰਧਾਲੂਆਂ ਯਾਤਰਾ ਲਈ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦਘਾਟ ਪਹੁੰਚ ਗਈ ਹੈ ਤੇ ਹੇਮਕੁੰਟ ਸਾਹਿਬ ਤੱਕ ਰਸਤੇ ਨੂੰ ਕੀਤਾ ਸਾਫ਼ ਜਾ ਰਿਹਾ ਹੈ। ਤੀਰਥ ਯਾਤਰੀਆਂ ਲਈ ਲੰਗਰ, ਰਹਿਣ ਦੀ ਵਿਵਸਥਾ ਲਈ ਵੀ ਸੇਵਕਾਂ ਦਾ ਗੋਵਿੰਦਘਾਟ ਗੁਰਦੁਆਰੇ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਵਿਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਤਰਾਖੰਡ ਪ੍ਰਸ਼ਾਸਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਦੇ ਸਫਲ ਆਯੋਜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਰਸਤਿਆਂ ਦੀ ਸਫਾਈ, ਚਕਿਤਸਾ ਸਹੂਲਤਾਂ, ਪੀਣ ਵਾਲਾ ਪਾਣੀ ਤੇ ਠਹਿਰਣ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ ਹੈ। ਯਾਤਰਾ ਰਸਤੇ ‘ਤੇ ਸੁਰੱਖਿਆ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।