Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਫੂਡ ਗਰੇਨ ਐਂਡ ਅਲਾਈਡ ਯੂਨੀਅਨ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਜੀਰਾ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਫਿਰੋਜਪੁਰ ਨੂੰ ਦਰਖਾਸਤਾਂ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਛੇ ਸਾਲਾਂ ਵਿੱਚ ਢੋਆ ਢੁਆਈ ਦੇ ਠੇਕਿਆਂ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਤਤਕਾਲੀਨ ਠੇਕੇਦਾਰਾਂ ਵੱਲੋਂ ਸਿਆਸੀ ਆਗੂਆਂ ਨਾਲ ਮਿਲੀਭੁਗਤ ਕਰਕੇ ਇਮਪਲੋਈਜ ਪ੍ਰੋਵੀਡੈਂਟ ਫੰਡ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਮਾ ਨਾ ਕਰਵਾ ਕੇ ਸਗੋਂ ਆਪਣੇ ਰਿਸ਼ਤੇਦਾਰਾਂ ਅਤੇ ਚਹੇਤਿਆਂ ਦੇ ਖਾਤਿਆਂ ਵਿੱਚ ਜਮਾ ਕਰਵਾਇਆ ਗਿਆ ਹੈ ਅਤੇ ਕੰਮ ਕਰਨ ਵਾਲੇ ਅਸਲ ਮਜ਼ਦੂਰਾਂ ਨਾਲ ਆਰਥਿਕ ਧੋਖਾਧੜੀ ਕਰਕੇ ਹੱਕ ਖਾਧਾ ਜਾ ਰਿਹਾ ਹੈ ਇਸ ਸਬੰਧੀ ਕਈ ਵਾਰ ਦਰਖਾਸਤ ਤਾਂ ਵੀ ਦਿੱਤੀਆਂ ਪਰ ਸਿਆਸੀ ਲੋਕਾਂ ਦੀ ਦਖਲ ਅੰਦਾਜੀ ਕਾਰਨ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਐਸ ਐਸ ਪੀ ਫਿਰੋਜ਼ਪੁਰ ਨੂੰ ਸਬੰਧਤ ਠੇਕੇਦਾਰਾ ਖਿਲਾਫ ਕਾਰਵਾਈ ਕਰਨ ਅਤੇ ਮਜ਼ਦੂਰਾਂ ਦਾ ਈ ਪੀ ਐਫ ਦਵਾਉਣ ਲਈ ਲਿਖਤੀ ਰੂਪ ਵਿੱਚ ਦਿੱਤਾ ਗਿਆ ਹੈ। ਉਹਨਾਂ ਨੇ ਜਿਲ੍ਹੇ ਭਰ ਦੇ ਸਾਰੇ ਮਜ਼ਦੂਰ ਭਰਾ ਜਿਸ ਵਿੱਚ ਜੀਰਾ, ਮਖੂ, ਮੱਲਾਂਵਾਲਾ, ਮੁਦਕੀ, ਤਲਵੰਡੀ ਭਾਈ, ਫਿਰੋਜਪੁਰ, ਗੁਰੂਹਰਸਾਏ, ਮਮਦੋਟ ਵਿਖੇ ਕੰਮ ਕਰਨ ਵਾਲੇ ਲੇਬਰ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਜ਼ੇਕਰ ਉਹਨਾਂ ਦੇ ਖਾਤਿਆਂ ਵਿੱਚ ਠੇਕੇਦਾਰਾਂ ਵੱਲੋਂ ਈ ਪੀ ਐਫ ਨਹੀਂ ਜਮਾ ਕਰਾਇਆ ਗਿਆ ਤਾਂ ਉਹ ਲਿਖਤੀ ਰੂਪ ਵਿੱਚ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਕਾਰਵਾਈ ਲਈ ਦੇਣ ਇਸ ਤੋਂ ਬਾਅਦ ਜਲਦ ਹੀ ਇਹ ਮੁੱਦਾ ਐਸ ਸੀ ਕਮਿਸ਼ਨ ਦੇ ਚੇਅਰਮੈਨ ਅਤੇ ਈ ਪੀ ਐਫ ਨਾਲ ਸੰਬੰਧਿਤ ਦਿੱਲੀ ਵਿਖੇ ਮੰਤਰਾਲਾ ਵਿਭਾਗ ਕੋਲ ਉਠਾਇਆ ਜਾਵੇਗਾ ਉਹਨਾਂ ਨੇ ਸਾਰੇ ਜਿਲ੍ਹੇ ਭਰ ਦੇ ਮਜ਼ਦੂਰ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਰਿਆਂ ਨੂੰ ਬਣਦਾ ਹੱਕ ਦਵਾਇਆ ਜਾ ਸਕੇ ਅਤੇ ਸਬੰਧਤ ਠੇਕੇਦਾਰ ਅਤੇ ਸਿਆਸੀ ਆਗੂਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜਿਹੜੇ ਠੇਕੇਦਾਰਾਂ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਗਿਆ ਉਹਨਾਂ ਦਾ ਕੰਮ ਬੰਦ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਕਈ ਸਿਆਸੀ ਆਗੂਆਂ ਅਤੇ ਠੇਕੇਦਾਰਾ ਦੇ ਗੁੰਡਿਆਂ ਵੱਲੋਂ ਕੰਮ ਬੰਦ ਕਰਨ ਸਬੰਧੀ ਮਜ਼ਦੂਰ ਆਗੂਆਂ ਨੂੰ ਧਮਕਾਇਆ ਵੀ ਜਾ ਰਿਹਾ ਹੈ। ਇਸ ਸਬੰਧੀ ਵੀ ਐਸੀ ਸੀ ਵਿੰਗ ਦੇ ਚੇਅਰਮੈਨ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇਗਾ। ਤਾਂ ਜੋ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ ਇਸ ਮੌਕੇ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨ ਗੁਰਸੇਵਕ ਸਿੰਘ, ਪ੍ਰਧਾਨ ਸਿੰਦਰ ਸਿੰਘ, ਪ੍ਰਧਾਨ ਚੰਦ ਸਿੰਘ, ਪ੍ਰਧਾਨ ਬਲਵੀਰ ਸਿੰਘ ਐਮ ਸੀ, ਪ੍ਰਧਾਨ ਗੁਰਮੇਲ ਸਿੰਘ, ਪ੍ਰਧਾਨ ਹਰਦੇਵ ਸਿੰਘ, ਪ੍ਰਧਾਨ ਨਿਰਮਲ ਸਿੰਘ, ਪ੍ਰਧਾਨ ਰਸਾਲ ਸਿੰਘ, ਪ੍ਰਧਾਨ ਹਰਨੇਕ ਸਿੰਘ ਲੱਖਾ, ਪ੍ਰਧਾਨ ਪ੍ਰਕਾਸ਼ ਸਿੰਘ, ਪ੍ਰਧਾਨ ਹਰਜਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ ਖਾਲਸਾ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ
Post Views: 2,003
Related