
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਨੂੰ ਸਮਰਪਿਤ 5 ਰੋਜ਼ਾ ਚੋਥਾ ਕਾਸਕੋ ਕ੍ਰਿਕੇਟ ਕੱਪ ਝੋਕ ਹਰੀ ਹਰ ਨਗਰ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਵਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਰਦਾਸ ਬੇਨਤੀ ਕਰ ਗੁਰੂ ਦੇ ਅਸ਼ੀਰਵਾਦ ਨਾਲ ਸ਼ਰਧਾ ਪੂਰਵਕ ਸ਼ੁਰੂਆਤ ਕੀਤੀ ਗਈ । ਸੁਸਾਇਟੀ ਪ੍ਰਧਾਨ ਵਰਿੰਦਰ ਸਿੰਘ ਵੈਰੜ ਨੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ । ਇਸ ਮੌਕੇ ਉਹਨਾਂ ਨਾਲ ਜਥੇਦਾਰ ਮਲਕੀਤ ਸਿੰਘ ਸੰਧੂ ਸਾਬਕਾ ਸਰਪੰਚ, ਬੇਅੰਤ ਸਿੰਘ ਉੱਪਲ ਸਾਬਕਾ ਸਰਪੰਚ, ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸਾਬਕਾ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਵੀ ਨਾਲ ਸਨ । ਖੇਡ ਪ੍ਰਬੰਧਕ ਮਨਦੀਪ ਸਿੰਘ ਸੰਧੂ, ਸੈਮਲ ਗਿੱਲ, ਸੋਨੂੰ ਧਨੋਆ, ਗੁਰਪ੍ਰੀਤ ਸਿੰਘ ਗੱਗੀ, ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੁਕਾਬਲਿਆ ਵਿੱਚ ਪੰਜਾਬ ਭਰ ਤੋਂ 64 ਟੀਮਾਂ ਭਾਗ ਲੈ ਰਹੀਆਂ ਹਨ ਤੇ ਚੋਟੀ ਦੇ ਖਿਡਾਰੀ ਆਪਣੇ ਜੌਹਰ ਦਿਖਾ ਰਹੇ ਹਨ । ਮੁਕਾਬਲਿਆ ਵਿੱਚੋ ਜੇਤੂ ਰਹਿ ਚੈਂਪੀਅਨ ਬਣਨ ਵਾਲੀ ਟੀਮ ਨੂੰ 51000 ਅਤੇ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਦੇ ਨਕਦ ਇਨਾਮ ਅਤੇ ਸਨਮਾਨ ਚਿੰਨ ਕੱਪਾਂ ਨਾਲ 29 ਨਵੰਬਰ ਨੂੰ ਇਨਾਮ ਵੰਡ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ । ਤੀਜੇ ਅਤੇ ਚੋਥੇ ਨੰਬਰ ਵਾਲੀਆਂ ਟੀਮਾਂ ਨੂੰ 51-51 ਸੌ ਰੁਪੈ ਨਾਲ ਸਨਮਾਨ ਕੀਤਾ ਜਾਵੇਗਾ । ਪ੍ਰਬੰਧਕਾਂ ਦੱਸਿਆ ਕਿ ਟੂਰਨਮੈਂਟ ਬੈਸਟ ਖਿਡਾਰੀਆਂ ਨੂੰ ਬਸ਼ੇਰਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਉੱਪਲ, ਗਮਦੂਰ ਸਿੰਘ ਸੰਧੂ, ਤਜਿੰਦਰ ਸਿੰਘ ਸੰਧੂ, ਬਲਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਬਿੱਟੂ ਕੂਕਾ, ਭਜਨ ਸਿੰਘ ਧਨੋਆ, ਡਾ ਜਸਬੀਰ ਸਿੰਘ ਧਨੋਆ, ਮੇਜਰ ਸਿੰਘ ਸੰਧੂ, ਲਖਮੀਰ ਸਿੰਘ, ਕਸ਼ਮੀਰ ਸਿੰਘ ਧਨੋਆ, ਬਲਵਿੰਦਰ ਸਿੰਘ ਧਨੋਆ, ਬਲਤੇਜ ਸਿੰਘ ਸੰਧੂ, ਗੁਰਪ੍ਰੀਤ ਸਿੰਘ ਧੁੰਨਾ, ਚਮਕੌਰ ਸਿੰਘ ਸੰਧੂ, ਸ਼ਹਿਨਾਜ਼ ਸਿੰਘ ਸੰਧੂ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਤੋਂ ਗੁਰਮੀਤ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ ਸੂਬਾਈ ਆਗੂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ, ਰਵਿੰਦਰ ਸਿੰਘ ਢਿੱਲੋ ਸੁਰ ਸਿੰਘ ਵਾਲਾ, ਜਗਦੀਸ਼ ਸਿੰਘ ਜਨੇਰ, ਪ੍ਰਗਟ ਸਿੰਘ ਸੋਢੇ ਵਾਲਾ ਏਸ਼ੀਆ ਰਿਕਾਰਡਰ ਹੈਮਰ ਥਰੋ, ਰਾਜਨ ਅਰੋੜਾ ਮੈਨੇਜਰ ਐਚ ਡੀ ਐਫ ਸੀ ਆਦਿ ਵੀ ਮੋਜੂਦ ਸੀ ।Related