Skip to content
ਨਾਭਾ ਵਿਖੇ 22 ਨਵੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼੍ਰੀ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ
ਸ਼ਾਮ 4 ਵਜੇ ਦੁਲੱਦੀ ਗੇਟ ਵਿਖੇ ਸਜੇਗਾ ਅਲੌਕਿਕ ਦਰਬਾਰ, ਫੁੱਲਾਂ ਦੀ ਹੋਲੀ ਅਤੇ ਛੱਪਣ ਭੋਗ ਹੋਵੇਗਾ ਖ਼ਾਸ ਆਕਰਸ਼ਣ
ਨਾਭਾ, 20 ਨਵੰਬਰ (ਅਮਨ ਗਰਗ): ਨਾਭਾ ਸ਼ਹਿਰ ਦੇ ਦੁਲੱਦੀ ਗੇਟ ਵਿਖੇ 22 ਨਵੰਬਰ ਨੂੰ ਸ਼ਾਮ 4 ਵਜੇ ਸ਼੍ਰੀ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਬੰਧਕ ਕਮੇਟੀ ਅਨੁਸਾਰ ਸਮਾਗਮ ਵਿੱਚ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਪ੍ਰੀਤ ਕੰਬਾਈਨ ਦੇ ਐਮ.ਡੀ. ਸਰਦਾਰ ਹਰੀ ਸਿੰਘ ਅਤੇ ਮਲਕੀਤ ਕੰਬਾਈਨ ਦੇ ਐਮ.ਡੀ. ਚਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ (ਬੱਬੂ) ਅਤੇ ਏ.ਐਨ. ਰਾਈਸ ਮਿੱਲ ਦੇ ਐਮ.ਡੀ. ਪਰਮਿੰਦਰ ਬਾਂਸਲ (ਭੋਲੀ) ਵੱਲੋਂ ਪੂਜਾ ਦੀ ਰਸਮ ਅਦਾ ਕੀਤੀ ਜਾਵੇਗੀ, ਜਦਕਿ ਜੀ.ਬੀ. ਇੰਟਰਨੈਸ਼ਨਲ ਸਕੂਲ ਨਾਭਾ ਦੇ ਐਮ.ਡੀ. ਸੰਦੀਪ ਬਾਂਸਲ ਆਰਤੀ ਕਰਨਗੇ।
ਸਮਾਗਮ ਦੌਰਾਨ ਸ਼੍ਰੀ ਖਾਟੂ ਸ਼ਿਆਮ ਜੀ ਦਾ ਅਲੌਕਿਕ ਦਰਬਾਰ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਫੁੱਲਾਂ ਦੀ ਹੋਲੀ ਖੇਡੀ ਜਾਵੇਗੀ ਅਤੇ ਬਾਬਾ ਜੀ ਨੂੰ ਛੱਪਣ ਭੋਗ ਲਗਾਇਆ ਜਾਵੇਗਾ। ਸੰਗਤਾਂ ਲਈ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਕਾਸ ਗੋਇਲ, ਸੈਕਟਰੀ ਰਾਜੇਸ਼ ਗਰਗ, ਵਾਈਸ ਪ੍ਰਧਾਨ ਲਵਲੀ ਗੋਇਲ, ਕੈਸ਼ੀਅਰ ਮਨਦੀਪ ਜਿੰਦਲ (ਰਿੰਪਾ), ਗੋਪਾਲ ਜਿੰਦੀਆਂ, ਰਾਜੇਸ਼ ਗਰਗ (ਗੋਲਡੀ), ਸ਼ੁਭਮ ਬਾਂਸਲ, ਲਲਿਤ ਗੁਪਤਾ, ਪ੍ਰਣਵ ਸਿੰਗਲਾ, ਅਰੁਣ ਜਿੰਦਲ, ਵਿਪਨ ਕੁਮਾਰ, ਆਸ਼ੂ ਰਾਵਲ, ਸੰਜੀਵ ਸ਼ਰਮਾ, ਸਚਿਨ ਧਨੇਜਾ, ਵਿਕਾਸ ਗੁਪਤਾ, ਅਮਿਤ ਮੰਗਲਾ, ਰੋਬਿਨ ਅਰੋੜਾ ਅਤੇ ਰਾਹੁਲ ਸਿੰਗਲਾ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਧਾਰਮਿਕ ਸਮਾਗਮ ਵਿੱਚ ਪਹੁੰਚ ਕੇ ਸ਼੍ਰੀ ਖਾਟੂ ਸ਼ਿਆਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸਮਾਗਮ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ।
Related