ਮਾਲੇਰਕੋਟਲਾ 25 ਜੂਨ(ਪ੍ਰਵੀਨ ਕੁਮਾਰ) ਭਾਰਤੀ ਫੌਜ ਦੀ 16 ਸਿੱਖ ਲਾਈਟ ਇਨਫੈਂਟਰੀ ਦੇ ਸਾਬਕਾ ਜਵਾਨਾਂ ਵੱਲੋਂ ਮਾਲੇਰਕੋਟਲਾ ਦੇ ਐਮਪਇਰ ਹੋਟਲ ਵਿਖੇ ਯੂਨਿਟ ਦਾ 38ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਵਿੱਚ ਇਸ ਯੂਨਿਟ ਦੇ ਜਿੰਨੇ ਵੀ ਫੌਜੀ ਜਵਾਨ ਸ਼ਹੀਦ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਨੇ ਸਿਰਕਤ ਕੀਤੀ।ਇਸ ਮੌਕੇ ਸਾਬਕਾ ਸੈਨਿਕਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਪਰਿਵਾਰ ਜਾਂ ਕਿਸੇ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪ੍ਰਸ਼ਾਸਨ ਤੋਂ ਪਹਿਲ ਦੇ ਅਧਾਰ ਤੇ ਕੰਮ ਕਰਵਾਇਆ ਜਾਵੇਗਾ।ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ। ਦੂਰੋਂ-ਨੇੜਓਂ ਆਏ ਸਾਰੇ ਸਾਬਕਾ ਫੌਜੀਆਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਮੌਕੇ ਸੂਬੇਦਾਰ ਕਾਲਾ ਸਿੰਘ ਪੰਜ ਗਰਾਈਆਂ, ਜਗਤਾਰ ਸਿੰਘ ਮਾਲੇਰਕੋਟਲਾ, ਸੁਖਜੀਤ ਸਿੰਘ ਮਾਲੇਰਕੋਟਲਾ, ਲੈਫਟੀਨੈਂਟ ਤਾਰਾ ਸਿੰਘ, ਸੂਬੇਦਾਰ ਯਾਦਵਿੰਦ ਸਿੰਘ, ਗੁਰਵਿੰਦਰ ਸਿੰਘ ਬਾਠਾਂ, ਹਰਬਾਲ ਸਿੰਘ, ਹਰਜੀਤ ਸਿੰਘ, ਪੁਸ਼ਪਿੰਦਰ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ।