ਜਲੰਧਰ (ਵਿੱਕੀ ਸੂਰੀ) : ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਰੇਲ ਕੋਚ ਫੈਕਟਰੀ ਦੇ ਬਾਹਰ ਤਕਰੀਬਨ 65 ਝੁੱਗੀਆਂ ਜੌ ਅੱਗ ਦੀ ਲਪੇਟ ਵਿੱਚ ਆਉਣ ਨਾਲ ਸੜ ਕੇ ਸੁਆਹ ਹੋ ਗਈਆਂ ਓਹਨਾਂ ਦੀ ਸਾਰ ਲਈ ਗਈ।
ਕੁਦਰਤ ਦੇ ਕਹਿਰ ਨੇ ਇਹਨਾਂ ਪਰਿਵਾਰਾਂ ਦੀ ਛੱਤ ਖੋਹ ਲਈ। ਸਾਰਾ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਠੰਡ ਦੇ ਮੌਸਮ ਵਿੱਚ ਬੱਚਿਆ ਦੇ ਨਾਲ ਰਾਤ ਸੜਕਾਂ ਕਿਨਾਰੇ ਕਟਣ ਲਈ ਮਜਬੂਰ ਹੋ ਗਏ।
ਛੋਟੇ ਛੋਟੇ ਬੱਚੇ ਜੌ ਕਦੇ ਸਕੂਲ ਵਿੱਚ ਪੜ੍ਹਨ ਜਾਂਦੇ ਸਨ ਉਹਨਾਂ ਦੇ ਸਕੂਲ ਬੈਗ ਕਿਤਾਬਾਂ ਯੂਨੀਫ਼ਾਰਮ ,ਕੱਪੜੇ ਸੜ ਕੇ ਸੁਆਹ ਹੋ ਗਏ।
ਖਾਣ ਨੂੰ ਰੋਟੀ ਨਹੀਂ, ਪਾਉਣ ਨੂੰ ਕੱਪੜੇ ਨਹੀਂ, ਰਹਿਣ ਨੂੰ ਛੱਤ ਨਹੀਂ। ਪੈਰਾਂ ਵਿੱਚ ਚੱਪਲਾਂ ਨਹੀਂ।
ਆਖਰੀ ਉਮੀਦ ਸੰਸਥਾ, ਸਮਰਪਣ ਐਨਜੀਓ, ਰੋਟਰੀ ਕਲੱਬ ਜਲੰਧਰ, ਫ਼ਤਿਹ ਮਿਸ਼ਨ ਸੇਵਾ, ਸ਼ਾਮ ਕੇ ਦੀਵਾਨੇ ਅੱਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ, ਕੱਪੜੇ, ਚੱਪਲਾਂ ਆਦਿ ਦੀ ਸੇਵਾ ਬੇਘਰ ਹੋਏ ਲੋਕਾਂ ਤੱਕ ਪਹੁੰਚਾਈ ਗਈ।
ਇਸ ਮੌਕੇ ਤੇ ਪ੍ਰਧਾਨ ਜਤਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਹੋਰ ਵੀ ਬਣਦੀ ਸੇਵਾ ਇਹਨਾਂ ਬੇਘਰ ਹੋਏ ਪਰਿਵਾਰਾ ਤੱਕ ਜਰੂਰ ਮੁੱਹਈਆ ਕਰਵਾਈ ਜਾਵੇਗੀ ਓਹਨਾਂ ਵੱਲੋ ਦਾਨੀ ਸੱਜਣਾਂ ਨੂੰ ਇਹਨਾਂ ਬੇਘਰ ਹੋਏ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।