ਪਟਿਆਲਾ ਦੇ ਭਾਰਤ ਨਗਰ ਇਲਾਕੇ ‘ਚ ਬੱਚੇ ਨੂੰ ਚੁੱਕ ਕੇ ਭੱਜਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਹ ਘਟਨਾ 21 ਦਸੰਬਰ ਦੀ ਸਵੇਰ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਸਹੁਰੇ ਘਰੋਂ ਆਪਣੇ ਬੱਚੇ ਨੂੰ ਚੁੱਕ ਕੇ ਭੱਜ ਗਿਆ। ਦਰਅਸਲ, ਅਨਾਜ ਮੰਡੀ ਥਾਣਾ ਖੇਤਰ ਦੇ ਮੁਹੱਲਾ ਭਾਰਤ ਨਗਰ ‘ਚ ਇਕ ਵਿਅਕਤੀ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਬੱਚਾ ਉਸ ਦੇ ਨਾਨਾ-ਨਾਨੀ ਲੈ ਗਏ ਸਨ। ਪਿਤਾ ਆਪਣੇ ਬੱਚੇ ਨੂੰ ਲੈਣ ਆਇਆ ਜਦੋਂ ਨਾਨਾ-ਨਾਨੀ ਨੇ ਇਨਕਾਰ ਕਰ ਦਿੱਤਾ ਤਾਂ ਉਹ ਬੱਚੇ ਨੂੰ ਲੈ ਕੇ ਭੱਜ ਗਿਆ।

ਇਸ ਸਮੇਂ ਬੱਚੇ ਨੂੰ ਉਸ ਦੇ ਨਾਨਾ-ਨਾਨੀ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ।