ਫਿਰੋਜ਼ਪੁਰ ( ਜਤਿੰਦਰ ਪਿੰਕਲ) ਪੰਜਾਬ ਸਰਕਾਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਸਮੇਂ ਤੋਂ ਪਹਿਲਾਂ ਅਤੇ ਅਚਾਨਕ ਕਰਨ ਨਾਲ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਮਾੜਾ ਪ੍ਰਭਾਵ ਪਵੇਗਾ। ਕਿਉ ਕਿ ਬਹੁਤੇ ਸਕੂਲਾਂ ਵਿਚ ਬੱਚਿਆਂ ਦੇ ਪਹਿਲੀ ਟਰਮ ਦੇ ਪੇਪਰ ਅਜੇ ਸ਼ੁਰੂ ਹੀ ਹੋਏ ਸਨ ਅਤੇ ਬੱਚਿਆ ਨੂੰ ਅਜੇ ਛੁੱਟੀਆ ਦਾ ਕੰਮ ਵੀ ਦੇਣਾ ਬਾਕੀ ਸੀ। ਇਸ ਸਬੰਧੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ 3 ਘੰਟੇ (ਸਵੇਰੇ 7 ਤੋਂ 10) ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਸਬੰਧੀ ਅੱਜ ਰੈਕੋਗਨਾਇਜ਼ਡ ਐਂਡ ਐਫਿਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਦੀ ਇਕ ਜ਼ਰੂਰੀ ਮੀਟਿੰਗ ਜਿਲਾ ਪ੍ਰਧਾਨ ਨਰਿੰਦਰ ਸਿੰਘ ਕੇਸਰ ਦੀ ਅਗਵਾਈ ਵਿਚ ਹੋਈ। ਗੱਲਬਾਤ ਕਰਦਿਆਂ ਨਰਿੰਦਰ ਸਿੰਘ ਕੇਸਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਪਣੇ ਇਸ ਫੈਸਲੇ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ। ਬਿਨਾਂ ਸ਼ੱਕ ਗਰਮੀ ਵਿਚ ਵਾਧਾ ਹੋਇਆ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਛੋਟੇ ਬੱਚਿਆਂ ਨੂੰ ਭਾਵ ਨਰਸਰੀ ਤੋਂ ਲੈ ਕੇ ਤੀਜੀ ਜਾ ਚੌਥੀ ਕਲਾਸ ਤੱਕ ਦੇ ਬੱਚਿਆ ਤੱਕ ਨੂੰ ਜ਼ਰੂਰ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਨੇ ਪਰ ਵੱਡੇ ਬੱਚਿਆ ਨੂੰ ਪੜਾਈ ਲਈ ਘੱਟੋ ਘੱਟ 3 ਘੰਟੇ ਸਕੂਲ ਖੋਲ੍ਹਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ ਕਿਉ ਕਿ ਸਵੇਰ ਸਮੇਂ ਤਾਪਮਾਨ ਜਿਆਦਾ ਨਹੀਂ ਹੁੰਦਾ। ਸਰਕਾਰ ਨੂੰ ਅਪੀਲ ਕਰਦਿਆਂ ਕੇਸਰ ਨੇ ਕਿਹਾ ਕਿ ਬੱਚਿਆਂ ਦੀ ਸਹੂਲਤ ਲਈ ਹਰ ਸਕੂਲ ਕੋਲ ਠੰਡੇ ਪਾਣੀ, ਪੱਖੇ, ਕੂਲਰ, ਏ ਸੀ ਆਦਿ ਦਾ ਖਾਸ ਪ੍ਰਬੰਧ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਕੋਲ ਬਿਜਲੀ ਪਾਣੀ ਦੇ ਨਾਲ ਨਾਲ ਜਨਰੇਟਰ ਆਦਿ ਦੀ ਵੀ ਸੁਵਿਧਾ ਹੁੰਦੀ ਹੈ। ਕੇਸਰ ਨੇ ਦੱਸਿਆ ਕੇ ਬੱਚਿਆ ਦੇ ਬਹੁਤੇ ਮਾਪੇ ਵੀ ਸਰਕਾਰ ਦੇ ਇਸ ਫੈਸਲੇ ਤੋਂ ਨਾਖੁਸ਼ ਹਨ। ਮਾਪਿਆ ਨੇ ਕਿਹਾ ਕਿ ਇਹਨਾਂ ਅਚਾਨਕ ਹੋਈਆਂ ਛੁੱਟੀਆਂ ਨਾਲ ਬੱਚਿਆ ਦੀ ਪੜਾਈ ਤੇ ਬੁਰਾ ਪ੍ਰਭਾਵ ਪਵੇਗਾ। ਬੱਚਿਆ ਦੇ ਮਾਪਿਆ ਨੇ ਵੀ ਸਰਕਾਰ ਨੂੰ ਅਪਣਾ ਫੈਸਲਾ ਬਦਲਣ ਦੀ ਅਪੀਲ ਕੀਤੀ ਹੈ। ਇਸ ਸਮੇਂ ਹੋਰਨਾਂ ਤੋ ਇਲਾਵਾ ਸੁਨੀਲ ਮੋਂਗਾ, ਮਨਜੀਤ ਸਿੰਘ ਵਿਰਕ, ਨਵਤੇਜ ਸਿੰਘ, ਅਨੰਦ ਵਿਨਾਇਕ, ਜੀਵਨ ਲਾਲ ਧੀਰ, ਰੋਹਿਤ ਮਦਾਨ, ਕਵਲਜੀਤ ਸਿੰਘ ਕੱਸੋਆਣਾ, ਇੰਦਰਪਾਲ ਸਿੰਘ, ਜਗਤਾਰ ਸਿੰਘ, ਰਾਕੇਸ਼ ਅਰੋੜਾ ਆਦਿ ਸਕੂਲ ਮੁਖੀ ਹਾਜਿਰ ਸਨ।