ਆਦਮਪੁਰ : ਆਦਮਪੁਰ ’ਚ ਕਬਾੜ ਦਾ ਕੰਮ ਕਰਨ ਵਾਲੇ ਪ੍ਰੀਤਮ ਜੱਗੀ ਦਾ ਰੱਖੜੀ ਬੰਪਰ ’ਚ ਢਾਈ ਕਰੋੜ ਦਾ ਪਹਿਲਾ ਇਨਾਮ ਨਿਕਲਿਆ ਹੈ। ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ 50 ਸਾਲਾਂ ਤੋਂ ਲਾਟਰੀ ਬੰਪਰ ਪਾ ਰਹੇ ਹਨ, ਜਦੋਂ ਇਸ ਦੀ ਕੀਮਤ ਇਕ ਰੁਪਈਆ ਹੁੰਦੀ ਸੀ। ਕਰੀਬ 10 ਸਾਲ ਪਹਿਲਾਂ ਉਨ੍ਹਾਂ ਦਾ 10 ਹਜ਼ਾਰ ਦਾ ਇਨਾਮ ਨਿਕਲਿਆ ਸੀ ਤੇ ਹੁਣ ਢਾਈ ਕਰੋੜ ਦਾ ਬੰਪਰ ਡਰਾਅ (Lottery bumper) ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਉਹ ਲਾਟਰੀ (Lottery) ਤੋਂ ਮਿਲਣ ਵਾਲੇ ਪੈਸੇ ਦਾ 25 ਫ਼ੀਸਦੀ ਧਾਰਮਿਕ ਕੰਮਾਂ ਤੇ ਲੋਕ ਸੇਵਾ ’ਚ ਲਗਾਉਣਗੇ। ਆਪਣਾ ਘਰ ਤੇ ਦੁਕਾਨ ਬਣਾਉਣ ਦਾ ਵੀ ਇਰਾਦਾ ਹੈ। ਇਸ ਵਾਰ ਉਨ੍ਹਾਂ ਪਤਨੀ ਅਨੀਤਾ ਜੱਗੀ ਦੇ ਨਾਂ ’ਤੇ ਪਾਇਆ ਸੀ।

    ਪ੍ਰੀਤਮ ਜੱਗੀ ਦੀ ਪਤਨੀ ਅਨੀਤਾ ਨੇ ਦੱਸਿਆ ਕਿ ਉਹ ਸਤਿਸੰਗ ਸੁਣਨ ਗਏ ਹੋਏ ਸਨ, ਉੱਥੇ ਹੀ ਉਨ੍ਹਾਂ ਨੂੰ ਸਬੰਧਤ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਲਾਟਰੀ ਲੱਗੀ ਹੈ। ਉਨ੍ਹਾਂ ਉੱਥੇ ਹੀ ਗੁਰੂ ਮਹਾਰਾਜ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਨਾਮ ਦੀ ਰਕਮ ਨਾਲ ਉਹ ਆਪਣੇ ਸਾਰੇ ਸੁਪਨੇ ਪੂਰੇ ਕਰਦਿਆਂ ਲੋਕ ਸੇਵਾ ਤੇ ਪ੍ਰਮਾਤਮਾ ਵੱਲੋਂ ਸੌਂਪੀ ਜਾਣ ਵਾਲੀ ਸੇਵਾ ਬਾਖੂਬੀ ਨਿਭਾ ਸਕਣਗੇ।