ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮਾਨਸਾ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ। ਮੂਸੇਵਾਲਾ ਕਤਲ ਮਾਮਲੇ ‘ਚ ਅਦਾਲਤ ਨੇ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੀਪਕ ਟੀਨੂੰ ਨੂੰ 2 ਸਾਲ ਤੇ ਸਾਬਕਾ CIA ਇੰਚਾਰਜ ਪ੍ਰਿਤਪਾਲ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ 1 ਅਕਤੂਬਰ, 2020 ਦਾ ਹੈ ਜਦੋਂ ਦੀਪਕ ਟੀਨੂੰ ਮਾਨਸਾ ਦੇ ਸੀਆਈਏ ਸਟਾਫ ਦੀ ਪੁਲਿਸ ਹਿਰਾਸਤ ‘ਚੋਂ ਫਰਾਰ ਹੋਇਆ ਸੀ। ਘਟਨਾ ਦੇ ਬਾਅਦਪੰਜਾਬ ਪੁਲਿਸ ਦੇ ਡੀਜੀਪੀ ਨੇ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਪੁਲਿਸ ਨੇ 2 ਅਕਤੂਬਰ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪੁਲਿਸ ਨੇ ਟੀਨੰ ਦੀ ਫਰਾਰੀ ਵਿਚ ਮਦਦ ਦੇ ਦੋਸ਼ ਵਿਚ ਉਸ ਦੀ ਮਹਿਲਾ ਮਿੱਤਰ ਜੀਤੇਂਦਰ ਕੌਰ ਜੋਤੀ ਸਣੇ ਕੁੱਲ 8 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਇਸ ਵਿਚ ਟੀਨੂੰ ਦਾਭਰਾ ਚਿਰਾਗ, ਕੁਲਦੀਪ ਕੋਹਲੀ, ਬਿੱਟੂ, ਰਾਜੇਂਦਰ ਗੋਰਾ, ਸੁਨੀਲ ਕੁਮਾਰ ਲੋਹੀਆ, ਸਰਬਜੀਤ ਸਿੰਘ ਤੇ ਰਾਜਵੀਰ ਸਿੰਘ ਸ਼ਾਮਲ ਸਨ। ਪੁਲਿਸ ਨੇ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਮੁਤਾਬਕ ਬਿੱਟੂ ਕੋਲੋਂ ਇਕ ਪਿਸਤੌਲ, ਚਿਰਾਗ ਤੋਂ ਦੋ ਪਿਸਤੌਲਾਂ ਤੇ ਪ੍ਰਿਤਪਾਲ ਦੀ ਰਿਹਾਇਸ਼ ਤੋਂ 3 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਸਨ।