ਲੁਧਿਆਣਾ ਵਿੱਚ ਛੁੱਟੀ ਉਪਰ ਹੋਏ ਫੌਜੀ ਦਾ ਬੇਰਹਿਮ ਨਾਲ ਕਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਛੁੱਟੀ ਉਪਰ ਆਇਆ ਹੋਇਆ ਫੌਜੀ ਲੁਧਿਆਣਾ ਦੇ ਫੁੱਲਾਂਵਾਲ ਪਿੰਡ ਵਿੱਚ ਆਪਣੇ ਚਾਚੇ ਦੇ ਲੜਕੇ ਦੀ ਜਾਗੋ ਉਪਰ ਗਿਆ ਹੋਇਆ ਸੀ।
ਨੱਚਦੇ-ਨੱਚਦੇ ਮੋਢਾ ਲੱਗਣ ਕਾਰਨ ਵਿਵਾਦ ਇੰਨਾ ਵਧ ਕੇ ਮੁਲਜ਼ਮਾਂ ਨੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਕੇ ਫੌਜੀ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਫੌਜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ।
ਛੁੱਟੀ ਉਪਰ ਆਏ ਹੋਏ ਫੌਜੀ ਦੀ 9 ਮਹੀਨੇ ਦੀ ਇੱਕ ਬੇਟੀ ਹੈ। ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਵਾਰਦਾਤ ਵਾਲੀ ਜਗ੍ਹਾ ਉਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲਿਸ ਵੱਲੋਂ ਡੀਵੀਆਰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਦੀ ਸੂਚਨਾ ਮਿਲਣ ਉਪਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।