ਫ਼ਰੀਦਕੋਟ (ਵਿਪਨ ਕੁਮਾਰ ਮਿੱਤਲ): ਲੋਕ ਸਭਾ ਚੋਣਾਂ-2024 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜ਼ਿਲ੍ਹਾ ਪੱਧਰ ‘ਤੇ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਸਖਤ ਹਦਾਇਤ ਕੀਤੀ ਕਿ ਸਾਰੇ ਨੋਡਲ ਅਫ਼ਸਰ ਚੋਣ ਪ੍ਰਕਿਰਿਆ ਨੂੰ ਤਨਦੇਹੀ ਅਤੇ ਲਗਨ ਨਾਲ ਮੁਕੰਮਲ ਕਰਨ ਵਿਚ ਆਪਣਾ ਯੋਗਦਾਨ ਦੇਣ। ਉਨਾਂ੍ਹ ਕਿਹਾ ਕਿ ਇਸ ਅਹਿਮ ਕਾਰਜ ਵਿਚ ਕਿਸੇ ਵੀ ਤਰਾਂ੍ਹ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨਾਂ੍ਹ ਸਮੂਹ ਨੋਡਲ ਅਫ਼ਸਰਾਂ ਤੋਂ ਉਨਾਂ੍ਹ ਵਲੋਂ ਕੀਤੀ ਗਈ ਤਿਆਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਰਾਪਤ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨਾਂ੍ਹ ਦੇ ਵੱਖ-ਵੱਖ ਨੋਡਲ ਅਫ਼ਸਰ ਲਗਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨਾਂ੍ਹ ਦੇ ਵੱਖ-ਵੱਖ ਨੋਡਲ ਅਫ਼ਸਰ ਲਗਾਏ ਗਏ ਹਨ।

    ਉਨਾਂ੍ਹ ਦੱਸਿਆ ਕਿ ਇਨਾਂ੍ਹ ਵਿਚ ਮੈਨਪਾਵਰ ਮੈਨੇਜਮੈਂਟ, ਈ.ਵੀ.ਐਮ/ਵੀ.ਵੀ.ਪੈਟ ਮੈਨੇਜਮੈਂਟ, ਟਰਾਂਸਪੋਰਟ ਮੈਨੇਜਮੈਂਟ, ਟੇ੍ਨਿੰਗ ਮੈਨੇਜਮੈਂਟ, ਮੈਟੀਰੀਅਲ ਮੈਨੇਜਮੈਂਟ, ਐਮ.ਸੀ.ਸੀ., ਖਰਚਾ ਨਿਗਰਾਨ, ਅਮਨ ਤੇ ਕਾਨੂੰਨ ਅਤੇ ਜ਼ਿਲ੍ਹਾ ਸੁਰੱਖਿਆ ਪਲਾਨ, ਬੈਲਟ ਪੇਪਰਾਂ ਦੀ ਛਪਾਈ, ਮੀਡੀਆ/ਕਮਿਊਨੀਕੇਸ਼ਨ, ਕੰਪਿਊਟਰਾਈਜ਼ੇਸ਼ਨ, ਸਵੀਪ, ਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਨ ਤੇ ਕੰਟਰੋਲ ਰੂਮ, ਐਸ.ਐਮ.ਐਸ. ਮੋਨੀਟਰਿੰਗ, ਵੈਬ ਕਾਸਟਿੰਗ, ਆਈ.ਸੀ.ਟੀ ਐਪਲੀਕੇਸ਼ਨਜ਼, ਵੋਟਰ ਹੈਲਪਲਾਈਨ, ਐਕਸਾਈਜ਼, ਰੋਜ਼ਾਨਾ ਰਿਪੋਰਟਿੰਗ, ਚੋਣ ਡਿਊਟੀ ‘ਤੇ ਲੱਗੇ ਸਟਾਫ਼ ਲਈ ਬੈਲਟ ਪੇਪਰ ਜਾਰੀ ਕਰਨ, ਸਿੰਗਲ ਵਿੰਡੋ, ਪ੍ਰਵਾਨਗੀ ਸੈੱਲ, ਮਾਈਕੋ੍ ਆਬਜ਼ਰਵਰ, ਡਿਸਪੈਚ ਸੈਂਟਰ/ਸਟਰਾਂਗ ਰੂਮ/ਕਾਊਂਟਿੰਗ ਸੈਂਟਰ, ਪੋਿਲੰਗ ਵੈਲਫੇਅਰ, ਪੀ.ਡਬਲਯੂ.ਡੀ. ਵੈਲਫੇਅਰ, ਈ.ਟੀ.ਪੀ.ਬੀ.ਐਸ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ, ਵੀਡੀਓ ਕਾਨਫਰੰਸ, ਟੈਲੀਕਾਮ/ਇੰਟਰਨੈਟ, ਇਲੈਕਟੋਰਲ ਰੋਲ, ਸੀ-ਵਿਜ਼ਲ, ਇਨਕਮ ਟੈਕਸ, ਡਰੱਗ ਕੰਟਰੋਲ ਅਤੇ ਆਬਜ਼ਰਵਰਾਂ ਸਬੰਧੀ ਨੋਡਲ ਅਫ਼ਸਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ-2024 ਪਾਰਦਰਸ਼ੀ, ਸ਼ਾਂਤਮਈ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਕਰਵਾਉਣੀਆਂ ਯਕੀਨੀ ਬਣਾਉਣ ਲਈ ਸਾਰੀਆਂ ਟੀਮਾਂ ਸਾਂਝੇ ਉਪਰਾਲੇ ਕਰਨ। ਉਨਾਂ੍ਹ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇ ਅਤੇ ਇਸ ਵਿਚ ਕਿਸੇ ਵੀ ਪ੍ਰਕਾਰ ਦੀ ਿਢੱਲ ਨਾ ਵਰਤੀ ਜਾਵੇ।