ਘਰ ਦੇ ਬਾਹਰ ਹੀ ਇੱਕ ਵਿਅਕਤੀ ਦੇ ਕੋਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੇ ਵਿੱਚ ਇੱਕ ਵਿਅਕਤੀ ਜਦੋਂ ਆਪਣੀ ਐਕਟੀਵਾ ਨੂੰ ਘਰ ਦੇ ਅੰਦਰ ਕਰ ਰਿਹਾ ਸੀ ਤਾਂ ਪਿੱਛੋਂ ਆਏ ਤਿੰਨ ਲੁਟੇਰਿਆਂ ਦੇ ਵੱਲੋਂ ਉਸਦੇ ਉੱਤੇ ਆ ਕੇ ਹਮਲਾ ਕਰ ਦਿੱਤਾ। ਜਿਸ ਦੇ ਵਿੱਚ ਉਹ ਜ਼ਮੀਨ ਤੇ ਡਿੱਗ ਜਾਂਦਾ ਤੇ ਉਸਦੀ ਐਕਟੀਵਾ ਦੇ ਅੱਗੇ ਪਿਆ ਬੈਗ ਨੂੰ ਉਹ ਚੁੱਕ ਕੇ ਫਰਾਰ ਹੋ ਜਾਂਦੇ ਹਨ। ਘਟਨਾ ਕੋਲ ਹੀ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਰਾਜਾ ਗਾਰਡਨ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਮ ਤੋਂ ਜਿਵੇਂ ਹੀ ਘਰ ਪਰਤਿਆ ਤਾਂ ਆਪਣੀ ਐਕਟੀਵਾ ਨੂੰ ਅੰਦਰ ਲਾ ਰਿਹਾ ਸੀ। ਪਿੱਛੋਂ ਆਏ ਕੁਝ ਲੁਟੇਰਿਆਂ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ। ਜਦੋਂ ਉਸਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਉਸ ਦੀ ਐਕਟੀਵਾ ਦੇ ਅੱਗੇ ਜੋ ਬੈਗ ਰੱਖਿਆ ਹੋਇਆ ਸੀ। ਉਸ ਨੂੰ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਸੁਖਵਿੰਦਰ ਸਿੰਘ ਦੇ ਮੁਤਾਬਿਕ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਜਲੰਧਰ ਦੇ ਵਿੱਚ ਆਏ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ।