ਅਮਰੀਕਾ ਵਿਚ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁਧ ਸਖ਼ਤ ਕਾਰਵਾਈ ਵਿਚਕਾਰ 8 ਨੇਪਾਲੀ ਨਾਗਰਿਕਾਂ ਦੇ ਇਕ ਸਮੂਹ ਨੂੰ ਇੱਕ ਚਾਰਟਰਡ ਜਹਾਜ਼ ਰਾਹੀਂ ਕਾਠਮੰਡੂ ਵਾਪਸ ਭੇਜਿਆ ਗਿਆ ਹੈ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]

ਇਸ ਤੋਂ ਪਹਿਲਾਂ 27 ਨੇਪਾਲੀ ਨਾਗਰਿਕਾਂ ਨੂੰ ਅਮਰੀਕਾ ਤੋਂ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਾ ਹੈ। ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਨੇਪਾਲੀ ਨਾਗਰਿਕਾਂ ਨੂੰ ਚਾਰਟਰਡ ਉਡਾਣ ਰਾਹੀਂ ਦੇਸ਼ ਨਿਕਾਲਾ ਦਿਤਾ ਗਿਆ ਹੈ। ਗ੍ਰਾਈਫ਼ੋਨ ਏਅਰ ਦਾ ਗਲਫ਼ਸਟਰੀਮ ਜਹਾਜ਼ ਬੁੱਧਵਾਰ ਸਵੇਰੇ ਲਗਭਗ 10 ਵਜੇ (ਸਥਾਨਕ ਸਮੇਂ ਅਨੁਸਾਰ) ਅਲਬਾਨੀਆ ਤੋਂ ਹੁੰਦੇ ਹੋਏ ਸਾਊਥ ਹੈਂਪਸ਼ਾਇਰ ਤੋਂ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ।

ਇਨ੍ਹਾਂ 8 ਵਿਅਕਤੀਆਂ ਵਿਚੋਂ ਕੁੱਝ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਸਨ, ਜਦੋਂਕਿ ਬਾਕੀਆਂ ਨੂੰ ਇਮੀਗ੍ਰੇਸ਼ਨ ਉਲੰਘਣਾਵਾਂ ਲਈ ਦੇਸ਼ ਨਿਕਾਲਾ ਦਿਤਾ ਗਿਆ ਉਨ੍ਹਾਂ ਦੇ ਆਉਣ ਤੋਂ ਬਾਅਦ, ਨੇਪਾਲ ਪੁਲਿਸ ਦੀ ਮਨੁੱਖੀ ਤਸਕਰੀ ਜਾਂਚ ਟੀਮ ਨੇ ਦੇਸ਼ ਨਿਕਾਲਾ ਦਿਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਬਿਊਰੋ ਦੇ ਬੁਲਾਰੇ ਪੁਲਿਸ ਸੁਪਰਡੈਂਟ ਨਰਿੰਦਰ ਕੁੰਵਰ ਨੇ ਕਿਹਾ ਕਿ ਪੁੱਛਗਿੱਛ ਉਨ੍ਹਾਂ ਦੀ ਅਮਰੀਕਾ ਯਾਤਰਾ ਦੇ ਵੇਰਵਿਆਂ ’ਤੇ ਕੇਂਦ੍ਰਿਤ ਸੀ।