ਕੈਨੇਡਾ ਨੇ ਵੀਜ਼ੇ ਨਾਲ ਜੁੜੇ ਨਿਯਮ ਸਖ਼ਤ ਕਰ ਦਿੱਤੇ ਹਨ। ਇਸ ਨਾਲ ਕਰੋੜਾਂ ਭਾਰਤੀ ਪ੍ਰਭਾਵਿਤ ਹੋਣਗੇ। ਖਾਸ ਕਰਕੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਉਤੇ ਇਸ ਦਾ ਅਸਰ ਪਵੇਗਾ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਪਰਮਿਟ ਰੱਦ ਹੋਣ ਦੇ ਮਾਮਲੇ ਵਧ ਗਏ ਹਨ। ਕੈਨੇਡਾ ਵਿਚ ਪੜ੍ਹਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲਗਭਗ 35-40 ਪ੍ਰਤੀਸ਼ਤ ਭਾਰਤੀ, ਖਾਸ ਕਰਕੇ ਪੰਜਾਬੀ ਹਨ।ਨਵੇਂ ਨਿਯਮਾਂ ਦੇ ਤਹਿਤ ਬਾਰਡਰ ਅਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਟੱਡੀ ਅਤੇ ਵਰਕ ਪਰਮਿਟ ਵਰਗੇ ਅਸਥਾਈ ਰਿਹਾਇਸ਼ੀ ਵੀਜ਼ੇ ਨੂੰ ਸਿੱਧੇ ਤੌਰ ਉਤੇ ਰੱਦ ਕਰ ਸਕਣਗੇ। ਇਹ ਤਬਦੀਲੀਆਂ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਲਾਗੂ ਕੀਤੀਆਂ ਗਈਆਂ ਹਨ। ਇਹ ਨਿਯਮ 31 ਜਨਵਰੀ, 2025 ਤੋਂ ਲਾਗੂ ਹੋ ਗਏ ਹਨ ਅਤੇ ਕੈਨੇਡਾ ਗਜ਼ਟ II ਵਿਚ ਵੀ ਪ੍ਰਕਾਸ਼ਿਤ ਕੀਤੇ ਗਏ ਹਨ।
ਇਸ ਵਿੱਚ ਵਰਕ ਪਰਮਿਟ ਅਤੇ ਵਿਦਿਆਰਥੀ ਵੀਜ਼ਾ ਸ਼ਾਮਲ ਹਨ। ਗੈਰ-ਕਾਨੂੰਨੀ ਇਮੀਗ੍ਰੇਸ਼ਨ ਨਾਲ ਨਜਿੱਠਣ ਲਈ ਕੈਨੇਡਾ ਇਹ ਕਦਮ ਚੁੱਕ ਰਿਹਾ ਹੈ। ਕੈਨੇਡਾ ਸਰਕਾਰ ਨੇ ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵਧੇਰੇ ਸ਼ਕਤੀਆਂ ਦਿੱਤੀਆਂ ਹਨ। ਅਧਿਕਾਰੀ ਕਿਸੇ ਵੀ ਵਿਅਕਤੀ ਦਾ ਪਰਮਿਟ ਰੱਦ ਕਰ ਸਕਦੇ ਹਨ। ਨਵੇਂ ਨਿਯਮਾਂ ਅਨੁਸਾਰ ਕੈਨੇਡੀਅਨ ਇਮੀਗ੍ਰੇਸ਼ਨ ਅਤੇ ਬਾਰਡਰ ਅਧਿਕਾਰੀ ਕਿਸੇ ਵੀ ਵਿਅਕਤੀ ਦਾ ਈਟੀਏ, ਟੀਆਰਵੀ, ਵਰਕ ਅਤੇ ਸਟੱਡੀ ਪਰਮਿਟ ਰੱਦ ਕਰ ਸਕਦੇ ਹਨ। ਜੇਕਰ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਨਿਸ਼ਚਿਤ ਸਮੇਂ ਤੋਂ ਬਾਅਦ ਕੈਨੇਡਾ ਨਹੀਂ ਛੱਡੇਗਾ, ਤਾਂ ਉਹਨਾਂ ਨੂੰ ਪਰਮਿਟ ਰੱਦ ਕਰਨ ਦਾ ਅਧਿਕਾਰ ਹੈ।
ਨਵੇਂ ਨਿਯਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਿਦਿਆਰਥੀਆਂ ਨੂੰ ਵਰਕ ਜਾਂ ਸਟੱਡੀ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਇਮੀਗ੍ਰੇਸ਼ਨ ਪੇਪਰ ਰੱਦ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਦਾ ਸਟੱਡੀ ਪਰਮਿਟ ਰੱਦ ਹੋ ਜਾਂਦਾ ਹੈ ਤਾਂ ਉਸ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰਨ ਵਿੱਚ ਦਿੱਕਤ ਆਵੇਗੀ। ਕੈਨੇਡਾ ਵਿੱਚ ਚਾਰ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਹਨ।
ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਉਨ੍ਹਾਂ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜੋ ਉੱਥੇ ਪੜ੍ਹਾਈ ਕਰਨ, ਕੰਮ ਕਰਨ ਜਾਂ ਰਹਿਣ ਦੇ ਮਕਸਦ ਨਾਲ ਜਾਂਦੇ ਹਨ। ਕਿਸੇ ਵਿਅਕਤੀ ਦੇ ਸਥਾਈ ਨਿਵਾਸੀ ਬਣਨ ਅਤੇ ਉਸ ਦੀ ਮੌਤ ਤੋਂ ਬਾਅਦ ਵੀ ਅਧਿਕਾਰੀ ਪਰਮਿਟ ਨੂੰ ਰੱਦ ਕਰਨ ਦੇ ਯੋਗ ਹੋਣਗੇ। ਜਾਅਲੀ ਦਸਤਾਵੇਜ਼ਾਂ, ਗਲਤ ਜਾਣਕਾਰੀ ਅਤੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਦੇ ਅਸਥਾਈ ਵੀਜ਼ੇ ਰੱਦ ਕੀਤੇ ਜਾ ਸਕਦੇ ਹਨ।ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਉਨ੍ਹਾਂ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜੋ ਉੱਥੇ ਪੜ੍ਹਾਈ ਕਰਨ, ਕੰਮ ਕਰਨ ਜਾਂ ਰਹਿਣ ਦੇ ਮਕਸਦ ਨਾਲ ਜਾਂਦੇ ਹਨ। ਕਿਸੇ ਵਿਅਕਤੀ ਦੇ ਸਥਾਈ ਨਿਵਾਸੀ ਬਣਨ ਅਤੇ ਉਸ ਦੀ ਮੌਤ ਤੋਂ ਬਾਅਦ ਵੀ ਅਧਿਕਾਰੀ ਪਰਮਿਟ ਨੂੰ ਰੱਦ ਕਰਨ ਦੇ ਯੋਗ ਹੋਣਗੇ। ਜਾਅਲੀ ਦਸਤਾਵੇਜ਼ਾਂ, ਗਲਤ ਜਾਣਕਾਰੀ ਅਤੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਦੇ ਅਸਥਾਈ ਵੀਜ਼ੇ ਰੱਦ ਕੀਤੇ ਜਾ ਸਕਦੇ ਹਨ।