ਬਰਸਾਤੀ ਮੌਸਮ ਦੌਰਾਨ ਅਕਸਰ ਹੀ ਪੁਰਾਣੇ ਘਰਾਂ ਦੀਆਂ ਛੱਤਾਂ ਡਿੱਗਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪੁਰਾਣੇ ਘਰ ਦੀਆਂ ਦੋ ਛੱਤਾਂ ਡਿੱਗਣ ਦੇ ਨਾਲ ਇੱਕ 70 ਸਾਲਾਂ ਮਹਿਲਾ ਦੀ ਮੌਤ ਹੋ ਗਈ। ਬਜ਼ੁਰਗ ਮਹਿਲਾ ਦੀ ਲਾਸ਼ ਨੂੰ ਆਸ-ਪਾਸ ਦੇ ਲੋਕਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਕਰੀਬ 2 ਘੰਟੇ ਬਾਅਦ ਬਾਹਰ ਕੱਢਿਆ ਗਿਆ।

    ਮ੍ਰਿਤਕ ਮਹਿਲਾ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਮਾਤਾ ਪਿਤਾ ਦੋਵੇਂ ਘਰ ਦੇ ਅੰਦਰ ਸੋ ਰਹੇ ਸਨ। ਮੇਰੇ ਪਿਤਾ ਰਾਤ ਬਾਥਰੂਮ ਕਰਨ ਦੇ ਲਈ ਉੱਠੇ ਤਾਂ ਅਚਾਨਕ ਹੀ ਘਰ ਦੀਆਂ ਦੋਵੇਂ ਛੱਤਾਂ ਡਿੱਗ ਗਈਆਂ, ਜਿਸ ਨਾਲ ਅੰਦਰ ਸੁੱਤੇ ਮੇਰੇ ਮਾਤਾ ਜੀ ਲੈਂਟਰ ਦੇ ਹੇਠਾਂ ਆ ਗਏ। ਜਿਵੇਂ ਹੀ ਸਾਨੂੰ ਇਸ ਪੂਰੇ ਮਾਮਲੇ ਬਾਰੇ ਪਤਾ ਲੱਗਾ ਤਾਂ ਅਸੀਂ ਮੌਕੇ ਉੱਤੇ ਪਹੁੰਚੇ ਅਤੇ ਮਾਤਾ ਨੂੰ ਬਾਹਰ ਕੱਢਿਆ ਤਾਂ ਉਸ ਸਮੇਂ ਤੱਕ ਮਾਤਾ ਦੀ ਮੌਤ ਹੋ ਚੁੱਕੀ ਸੀ।ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਸੁੱਤੇ ਸਮੇਂ ਸਾਨੂੰ ਇੱਕੋ ਦਮ ਹੀ ਕੁਝ ਡਿੱਗਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਘਰ ਦਾ ਦਰਵਾਜਾ ਖੜਕਾਇਆ ਗਿਆ। ਪਰ ਜਦੋਂ ਅੰਦਰੋਂ ਦਰਵਾਜ਼ਾ ਨਾ ਖੁੱਲਿਆ ਤਾਂ ਉਨ੍ਹਾਂ ਵੱਲੋਂ ਦਰਵੱਜੇ ਨੂੰ ਧੱਕੇ ਨਾਲ ਤੋੜਿਆ ਗਿਆ ਅਤੇ ਘਰ ਵਿੱਚ ਵੜ ਦੇਖਿਆ ਗਿਆ ਤਾਂ ਘਰ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ ਅਤੇ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਮਲਵੇ ਦੇ ਹੇਠਾਂ ਦਬੀ ਹੋਈ ਸੀ ਜਿਸ ਤੋਂ ਬਾਅਦ ਲੰਬੀ ਮਸ਼ੱਕ ਤੋਂ ਬਾਅਦ ਮਹਿਲਾਂ ਨੂੰ ਬਾਹਰ ਕੱਢਿਆ ਗਿਆ।