Skip to content
ਵੇਰਕਾ ਦਾ ਦੁੱਧ ਪੀਣ ਵਾਲਿਆਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਮਿਲਕਫੈਡ (Milkfed) ਦੇ ਬਰਾਂਡ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ। ਪੰਜਾਬ ਅਤੇ ਦਿੱਲੀ NCR ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਵੇਰਕਾ ਦੇ ਦੁੱਧ ਲਈ ਵੱਧ ਕੀਮਤ ਚੁਕਾਉਣੀ ਪਵੇਗੀ।
ਦੁੱਧ ਦੀਆਂ ਕੀਮਤਾਂ ਵਿੱਚ ਇਹ ਵਾਧਾ ਕੱਲ੍ਹ 30 ਅਪ੍ਰੈਲ 2025 ਤੋਂ ਲਾਗੂ ਹੋਵੇਗਾ। ਭਲਕੇ ਤੋਂ ਵੇਰਕਾ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਨੂੰ ਵੇਰਕਾ ਦੇ ਇੱਕ ਲੀਟਰ ਦੇ ਦੁੱਧ ਦੀ ਕੀਮਤ ਲਈ 2 ਰੁਪਏ ਵੱਧ ਦੇਣਾ ਪਵੇਗਾ। ਦੁੱਧ ਦੇ ਸਾਰੇ ਵੇਰੀਐਂਟਸ ਮਹਿੰਗੇ ਹੋ ਜਾਣਗੇ।
Post Views: 2,071
Related