ਬੀਤੀ ਰਾਤ ਅੰਮ੍ਰਿਤਸਰ ਦੇ ਮਕਬੂਲ ਪੂਰਾ ਇਲਾਕੇ ਵਿੱਚ ਇੱਕ ਕਾਰ ਦਾ ਕਹਿਰ ਵੇਖਣ ਨੂੰ ਮਿਲੀਆ। ਜਿੱਥੇ ਬੇਕਾਬੂ ਹੋਈ ਕਾਰ ਨੇ ਐਕਟੀਵਾ ਸਵਾਰ ਨੂੰ ਦਰੜ ਦਿੱਤਾ ਅਤੇ ਇੱਕ ਘਰ ਦੇ ਦਰਵਾਜੇ ਵਿੱਚ ਜਾ ਟੱਕਰਾਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਵਿੱਚ ਲੱਗੇ ਸਾਰੇ ਸੇਫਟੀ ਬੈਗ ਖੁੱਲ ਗਏ।

    ਅੰਮ੍ਰਿਤਸਰ ਦੇ ਮਕਬੂਲਪੂਰਾ ਇਲਾਕੇ ਵਿੱਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਬੇਕਾਬੂ ਕਾਰ ਨੇ ਇੱਕ ਐਕਟੀਵਾ ਸਵਾਰ ਨੂੰ ਦਰੜ ਦਿੱਤਾ ਅਤੇ ਫਿਰ ਇਹ ਕਾਰ ਇੱਕ ਘਰ ਦੇ ਦਰਵਾਜੇ ਵਿੱਚ ਜਾ ਵੱਜੀ। ਜਿੱਥੇ ਇਸ ਕਾਰ ਨੇ ਘਰ ਦਾ ਗੇਟ ਤੋੜ ਦਿੱਤਾ। ਉੱਥੇ ਹੀ ਲੱਗੀ ਇੱਕ ਹੋਰ ਐਕਟੀਵਾ ਦਾ ਵੀ ਨੁਕਸਾਨ ਹੋਇਆ ਹੈ। ਇਹ ਬੇਕਾਬੂ ਕਾਰ ਇੱਕ ਘਰ ਦੇ ਦਰਵਾਜੇ ਨਾਲ ਇਨ੍ਹੀਂ ਜੋਰ ਨਾਲ ਟਕਰਾਈ ਕਿ ਇਸ ਕਾਰ ਦੇ ਵਿੱਚ ਲੱਗੇ ਸਾਰੇ ਸੇਫਟੀ ਬੈਗ ਖੁੱਲ ਗਏ।

    ਤੇਜ ਰਫਤਾਰ ਕਾਰ ਨੇ ਕਾਫੀ ਨੁਕਸਾਨ ਕੀਤਾ

    ਜਿਸ ਸੰਬਧੀ ਚਸ਼ਮਦੀਦ ਦਾ ਕਹਿਣਾ ਹੈ ਕਿ ਮਾਮਲਾ ਰਾਤ 9:30 ਵਜੇ ਦਾ ਹੈ। ਜਿਥੇ ਇੱਕ ਤੇਜ ਰਫਤਾਰ ਕਾਰ ਵੱਲੋਂ ਪਹਿਲਾਂ ਇਕ ਐਕਟੀਵਾ ਸਵਾਰ ਨੂੰ ਦਰੜ ਦਿੱਤਾ। ਬਾਅਦ ਵਿੱਚ ਇਸ ਕਾਰ ਨੇ ਇੱਕ ਘਰ ਦਾ ਗੇਟ ਤੋੜਦੇ ਹੋਇਆ ਘਰ ਦੇ ਬਾਹਰ ਲੱਗੀ ਐਕਟੀਵਾ ਵੀ ਤੋੜ ਦਿੱਤੀ। ਗਨੀਮਤ ਇਹ ਰਹੀ ਕਿ ਘਰ ਦੇ ਸਾਰੇ ਬੱਚੇ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸਨ ਬਲਕੀ ਘਰ ਦੇ ਅੰਦਰ ਸਨ। ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

    ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ

    ਉੱਥੇ ਹੀ ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇਕ ਬੇਕਾਬੂ ਕਾਰ ਵੱਲੋ ਇਕ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਗਈ ਹੈ। ਫਿਲਹਾਲ ਜਖਮੀ ਹਾਲਤ ਵਿੱਚ ਐਕਟੀਵਾ ਸਵਾਰ ਨੂੰ ਨਜਦੀਕੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੋ ਵੀ ਬਣਦੀ ਕਰਾਵਾਈ ਹੋਵੇਗੀ ਉਹ ਕੀਤੀ ਜਾਵੇਗੀ।