ਜਲੰਧਰ(ਵਿੱਕੀ ਸੂਰੀ):- ਜਲੰਧਰ ਪੁਲਿਸ ਨੇ ਬੀਤੇ ਦਿਨੀਂ ਹੋਏ ਇਕ ਮਹਿਲਾ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਾਣਕਾਰੀ ਮੁਤਾਬਕ ਪਤੀ ਵੱਲੋਂ ਆਪਣੀ ਪਤਨੀ ਦੇ ਸਿਰ ਵਿਚ ਤਵਾ ਮਾਰ ਕੇ ਉਸ ਦਾ ਕਤਲ ਕਰ ਗਿਆ, ਉਹ ਵੀ ਉਦੋਂ ਜਦੋਂ ਉਹ ਰੋਟੀਆਂ ਪਕਾ ਰਹੀ ਸੀ। ਮੁਲਜ਼ਮ ਦੇ ਪੁੱਤਰ ਤੇ ਦੋਸਤ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਉਂਦੇ ਹਨ ਜਿਥੇ ਉਸ ਦੀ ਮੌਤ ਹੋ ਜਾਂਦੀ ਹੈ। ਪੁੱਤਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਰੋਜ਼ਾਨਾ ਉਸ ਦੇ ਮਾਂ-ਪਿਓ ਦਾ ਝਗੜਾ ਹੁੰਦਾ ਸੀ ਤੇ ਪਿਤਾ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਉਸ ਦੀ ਮਾਂ ਦਾ ਕਤਲ ਕੀਤਾ ਹੈ। ਪੁੱਤਰ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਜਲੰਧਰ ਪੁਲਿਸ ਹਰਕਤ ਵਿਚ ਆਈ ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।ਦੱਸ ਦੇਈਏ ਕਿ ਪੁਲਿਸ ਨੂੰ 1 ਅਪ੍ਰੈਲ 2024 ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਇਕ ਮਹਿਲਾ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਭਰਤੀ ਹੈ। ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਤੀ ਨੂੰ ਪਤਨੀ ਉਤੇ ਸ਼ੱਕ ਸੀ। ਪਤੀ ਰੋਜ਼ਾਨਾ ਉਸ ਨਾਲ ਲੜਦਾ ਸੀ ਤੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਉਸ ਨੇ ਤਵਾ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਰਛਪਾਲ ਕੌਰ ਵਜੋਂ ਹੋਈ ਹੈ।ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਬਣਦੀ ਕਾਰਵਾਈ ਉਸ ਉਤੇ ਕੀਤੀ ਜਾਵੇਗੀ। ਸੀਪੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ ਤੇ ਨਾਲ ਹੀ ਪੁਲਿਸ ਨੂੰ ਵਾਰਦਾਤ ਵਿਚ ਵਰਤਿਆ ਗਿਆ ਲੋਹੇ ਦਾ ਬਰਤਨ ਵੀ ਬਰਾਮਦ ਕਰ ਲਿਆ ਗਿਆ ਹੈ।