ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਵੀਰਵਾਰ ਸਵੇਰੇ ਮੌਸਮ ਸੁਹਾਵਣਾ ਹੋ ਗਿਆ। ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਸਾਢੇ ਛੇ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਸੁਹਾਵਣੇ ਮੌਸਮ ਵਿੱਚ ਲੋਕਾਂ ਨੇ ਪਾਰਕਾਂ ਆਦਿ ਵਿੱਚ ਜਾ ਕੇ ਸਵੇਰ ਦੀ ਸੈਰ ਕੀਤੀ ਅਤੇ ਕਸਰਤ ਕੀਤੀ।ਮੀਂਹ ਪੈਣ ਨਾਲ ਜਿੱਥੇ ਗਰਮੀ ਦਾ ਮੌਸਮ ਠੰਢਾ ਹੋ ਗਿਆ ਹੈ, ਉੱਥੇ ਹੀ ਸ਼ਾਮ ਨੂੰ ਘਰਾਂ ਅਤੇ ਦਫ਼ਤਰਾਂ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ। ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ।