ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮੰਗਲਵਾਰ ਸਵੇਰੇ 5.30 ਵਜੇ ਇੱਕ ਟਰੱਕ ਚੱਲਦੀ ਕਾਰ ‘ਤੇ ਪਲਟ ਗਿਆ। ਹਾਦਸੇ ‘ਚ ਕਾਰ ‘ਚ ਸਵਾਰ 6 ਲੋਕ ਬੁਰੀ ਤਰ੍ਹਾਂ ਨਾਲ ਦਰੜੇ ਗਏ। ਇਸ ਪਿੱਛੋਂ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਦੇ ਅੰਦਰ ਇੱਕ ਨੌਜਵਾਨ ਜ਼ਿੰਦਾ ਸੜ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਾਕੀ ਫਸੇ ਲੋਕਾਂ ਨੂੰ ਬਚਾਇਆ।ਬਿਜਨੌਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਚੌਲਾਂ ਦੇ ਕੱਟਿਆਂ ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਕਾਰ ਉਤੇ ਪਲਟ ਗਿਆ। ਪੁਲਿਸ, ਫਾਇਰ ਵਿਭਾਗ ਦੀ ਟੀਮ ਅਤੇ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਕਾਰ ਚਲਾ ਰਿਹਾ ਨੌਜਵਾਨ ਜ਼ਿੰਦਾ ਸੜ ਗਿਆ।ਇਹ ਹਾਦਸਾ ਬਿਜਨੌਰ ਸ਼ਹਿਰ ਦੇ ਕੋਤਵਾਲੀ ਇਲਾਕੇ ਦੇ ਬੈਰਾਜ ਰੋਡ ‘ਤੇ ਵਾਪਰਿਆ। ਜਿੱਥੇ ਕਾਰ ਸਵਾਰ ਇਮਰਾਨ ਆਪਣੀ ਭੈਣ, ਪਤਨੀ ਅਤੇ ਬੱਚਿਆਂ ਨਾਲ ਹਰਿਆਣਾ ਦੇ ਰੇਹੜ ਤੋਂ ਪਾਣੀਪਤ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਥਾਣਾ ਸਿਟੀ ਦੇ ਕਾਨ੍ਹਾ ਫਾਰਮ ਹਾਊਸ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਿਹਾ ਚੌਲਾਂ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਉਸ ਦੀ ਕਾਰ ‘ਤੇ ਪਲਟ ਗਿਆ।
TWITTER ACCOUNT FOLLOW:-https://x.com/welcomepunjab/status/1785242521775251717
ਜਦੋਂ ਟਰੱਕ ਪਲਟਿਆ ਤਾਂ ਕਾਰ ‘ਤੇ ਚੌਲਾਂ ਦੀਆਂ ਬੋਰੀਆਂ ਡਿੱਗ ਗਈਆਂ ਅਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕੁਝ ਸਮੇਂ ਵਿੱਚ ਹੀ ਕਾਰ ਸੜਨ ਲੱਗ ਪਈ ਅਤੇ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਛੇ ਜੀਅ ਬੁਰੀ ਤਰ੍ਹਾਂ ਦੱਬ ਗਏ। ਪੰਜ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਕਾਰ ਚਲਾ ਰਿਹਾ ਇਮਰਾਨ ਡਰਾਈਵਿੰਗ ਸੀਟ ‘ਤੇ ਬੁਰੀ ਤਰ੍ਹਾਂ ਫਸ ਗਿਆ ਅਤੇ ਸੜ ਗਿਆ।ਪੁਲਿਸ ਅਤੇ ਫਾਇਰ ਵਿਭਾਗ ਦੀ ਟੀਮ ਨੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਮਰਾਨ ਆਪਣੀ ਪਤਨੀ, ਭੈਣ ਅਤੇ 3 ਬੱਚਿਆਂ ਦੇ ਨਾਲ ਬਿਜਨੌਰ ਦੇ ਰੇਹੜ ਤੋਂ ਪਾਣੀਪਤ ਲਈ ਰਵਾਨਾ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਦੀ ਭੈਣ ਨਜ਼ਰਾਨਾ ਦਾ ਵਿਆਹ 18 ਅਪ੍ਰੈਲ ਨੂੰ ਹੋਇਆ ਸੀ। ਉਹ ਆਪਣੀ ਭੈਣ ਨੂੰ ਸਹੁਰੇ ਘਰ ਵਿਦਾ ਕਰਨ ਆਇਆ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ।