ਜਲੰਧਰ (ਵਿੱਕੀ ਸੂਰੀ) : ਕਾਲਾ ਸੰਘਿਆਂ ਰੋਡ ਤੇ ਮਸ਼ਹੂਰ ਦੁੱਧ ਦੀ ਦੁਕਾਨ ਜਿਹੜੀ ਕਿ ਪਹਿਲਾ ਬਹੁਤ ਛੋਟੀ ਜਿਹੀ ਦੁਕਾਨ ਸੀ ਅਤੇ ਇਸ ਦੁੱਧ ਵਿਕਰੇਤਾ ਨੇ ਜਿੱਥੇ ਛੋਟੀ ਜਿਹੀ ਦੁਕਾਨ ਨੂੰ ਵੱਡਾ ਸ਼ੋਰੂਮ ਤਿਆਰ ਕੀਤਾ ਥੋੜੇ ਸਮੇਂ ਦੇ ਵਿੱਚ ਹੀ ਦੁਕਾਨਦਾਰ ਨੇ ਕਾਰਪੋਰਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਦੁਕਾਨ ਨੂੰ ਵੱਡੇ ਸ਼ੋਰੂਮ ਦੇ ਵਿੱਚ ਤਬਦੀਲ ਕਰ ਦਿੱਤਾ ਇਸ ਬਾਰੇ ਬਾਰ ਬਰ ਖਬਰਾਂ ਵੀ ਲੱਗੀਆਂ ਸਨ ਪਰ ਕਾਰਪੋਰਸ਼ਨ ਦੀਆਂ ਕੁਝ ਕਾਲੀਆਂ ਭੇਡਾਂ ਸਰਕਾਰ ਨੂੰ ਚੂਨਾ ਲਾਉਣ ਦੇ ਵਿੱਚ ਸਮਰਥ ਹੋਣ ਤਾਂ ਫਿਰ ਕਦੀ ਵੀ ਇਦਾਂ ਦੇ ਕੰਮ ਨਹੀਂ ਰੁਕਦੇ ਬਹੁਤ ਵੱਡਾ ਸ਼ੋਰੂਮ ਕਾਰਪੋਰਸ਼ਨ ਦੀ ਅੱਖ ਦੇ ਥੱਲੇ ਬਣਿਆ ਪਰ ਕਾਰਪੋਰਸ਼ਨ ਦੇ ਅਧਿਕਾਰੀ ਦੇਖਦੇ ਰਹੇ ਮੂਕ ਦਰਸ਼ਕ ਬਣ ਗਏ ਕਿਉਂਕਿ ਉਹਨਾਂ ਦੀਆਂ ਜੇਬਾਂ ਦੇ ਵਿੱਚ ਮਾਇਆ ਦਾ ਭੰਡਾਰ ਗਿਆ ਸੀ ਜੇਕਰ ਛੋਟਾ ਮੋਟਾ ਕੋਈ ਵੀ ਲੋੜਵੰਦ ਵਿਅਕਤੀ ਜੋ ਕਿ ਦੋ ਤਿੰਨ ਮਰਲੇ ਚ ਮਕਾਨ ਬਣਾਉਂਦਾ ਹੈ ਤੇ ਇਹ ਕਾਲੀਆਂ ਭੇਡਾਂ ਮਕਾਨ ਤੇ ਕੀ ਉਹਨੂੰ ਇੱਕ ਇੱਟ ਵੀ ਨਹੀਂ ਲੱਗਾਣ ਦਿੰਦੇ ਅਤੇ ਬੁਲਡੋਜ਼ਲ ਚਲਾਣ ਦੀਆਂ ਧਮਕੀਆਂ ਦਿੰਦੇ ਹਨ ਪਰ ਇਥੇ ਇਨ੍ਹਾਂ ਨੇ ਵੱਡਾ ਸ਼ੋਰੂਮ ਬਣਿਆ ਨਾ ਤਾਂ ਕੋਈ ਧਮਕੀ ਆਈ ਇੱਟ ਲਗਾਉਣ ਨੂੰ ਰੋਕਣਾ ਕੀ ਆਪਣੀ ਛਤਰ ਛਾਇਆ ਥੱਲੇ ਕਾਰਪੋਸ਼ਨ ਦੇ ਅਧਿਕਾਰੀਆਂ ਨੇ ਇਹ ਬਿਲਡਿੰਗ ਬਣਵਾਈ ਕਮਿਸ਼ਨਰ ਸਾਹਿਬ ਚੰਗੇ ਤੇ ਨੇਕ ਇਨਸਾਨ ਨੇ ਪਰ ਖਬਰ ਜੇਕਰ ਉਹਨਾਂ ਤੱਕ ਨਹੀਂ ਪਹੁੰਚੇਗੀ ਤਾ ਫਿਰ ਆਹ ਕਾਰਪੋਰਸ਼ਨ ਦਾ ਨੁਕਸਾਨ ਤੇ ਹੁੰਦਾ ਰਹੇਗਾ ਸਾਡੀ ਪ੍ਰਸਾਸ਼ਨ ਤੋਂ ਇਹ ਮੰਗ ਹੈ ਕਿ ਇਹ ਇਸ ਦੁੱਧ ਦੀ ਦੁਕਾਨ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਕਾਲਾ ਕਾਲੀਆਂ ਭੇਡਾਂ ਦਾ ਪਤਾ ਲਾਇਆ ਜਾਵੇ ਜਿਨਾਂ ਦੀ ਛਤਰ ਛਾਇਆ ਥੱਲੇ ਇਹ ਸ਼ੋਰੂਮ ਤਿਆਰ ਹੋਇਆ ਹੈ |