ਜਲੰਧਰ (ਵਿੱਕੀ ਸੂਰੀ) : ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ। ਬੀਤੇ ਦਿਨ ਵੈਸਟ ਹਲਕੇ ਦੇ ਇਲਾਕੇ ਬਸਤੀ ਸ਼ੇਕ ਵਿੱਚ ਪੈਂਦੇ ਮੱਲਾ ਬੋਰਡ ਚੋਰਾਂ ਨੇ ਇੱਕ ਘਰ ਨਿਸ਼ਾਨਾ ਬਣਾਇਆ। ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਲੇਡੀ ਘਰ ਦੇ ਵਿੱਚ ਕੱਲੀ ਸੀ ਉਹ ਕੁਝ ਸਮੇਂ ਲਈ ਆਪਣੇ ਬੱਚੇ ਨੂੰ ਲੈਣ ਵਾਸਤੇ ਬਾਹਰ ਗਈ। ਜਦ ਉਸਨੇ ਵਾਪਸ ਆ ਕੇ ਦੇਖਿਆ ਤਾਂ ਉਸਦੀ ਘਰ ਦੀ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ । ਜਿਸ ਵਿੱਚ ਇੱਕ ਮੋਬਾਈਲ ਤੇ ਇੱਕ ਸੋਨੇ ਦੀ ਮੁੰਦਰੀ ਅਤੇ ਕੁਝ ਨਗਦੀ ਪੈਸੇ ਪਏ ਹੋਏ ਸਨ ਚੋਰ ਉਹ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਨਾਲ ਇੱਕ ਘਰ ਹੈ ਜਿਸ ਵਿੱਚ ਕਾਫੀ ਲੜਕੇ ਰੋਜ਼ ਬੈਠਦੇ ਹੁੰਦੇ ਹਨ ਅਤੇ ਉਹ ਨਸ਼ੇ ਦੇ ਆਦਿ ਹਨ ਇਸ ਬਾਰੇ ਕਈ ਵਾਰ ਉਹਨਾਂ ਨੂੰ ਰੋਕਿਆ ਵੀ ਗਿਆ ਪਰ ਉਹ ਨਹੀਂ ਰੁਕੇ। ਅੱਜ ਉਹਨਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਇਲਾਕੇ ਦੇ ਲੋਕਾਂ ਨੇ ਮਾਨਯੋਗ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਇਸ ਨੂੰ ਨਖੇਲ ਪਾਈ ਜਾਵੇ ਅਤੇ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਦੋਂ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਤਾਂ ਪੁਲਿਸ ਕਾਫੀ ਦੇਰ ਬਾਅਦ ਉੱਥੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ।