ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫ਼ੋਨ ‘ਤੇ ਗੱਲਬਾਤ ਕੀਤੀ, ਜੋ ਲਗਭਗ 35 ਮਿੰਟ ਚੱਲੀ। ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਬਿਨਾਂ ਹੋਰ ਕਿਸੇ ਵੀ ਵਿਸ਼ੇ ‘ਤੇ ਵਪਾਰ ਨਾਲ ਸਬੰਧਤ ਕੋਈ ਚਰਚਾ ਨਹੀਂ ਹੋਈ। ਉਨ੍ਹਾਂ ਦੁਹਰਾਇਆ ਕਿ ਭਾਰਤ ਨੇ ਪਾਕਿਸਤਾਨ ਦੇ ਕਹਿਣ ‘ਤੇ ਜੰਗਬੰਦੀ ਲਾਗੂ ਕੀਤੀ ਸੀ। ਭਾਰਤ ਨੇ ਕਦੇ ਵੀ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਕਦੇ ਨਹੀਂ ਕਰੇਗਾ। ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਭਾਰਤ ਅਤਿਵਾਦ ਦੀਆਂ ਘਟਨਾਵਾਂ ਨੂੰ ਪ੍ਰੌਕਸੀ ਯੁੱਧ ਵਜੋਂ ਨਹੀਂ ਸਗੋਂ ਸਿੱਧਾ ਜੰਗ ਵਜੋਂ ਦੇਖੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਕਾਰ ਮੁਲਾਕਾਤ G7 ਦੇ ਮੌਕੇ ‘ਤੇ ਹੋਣੀ ਸੀ, ਪਰ ਟਰੰਪ ਨੂੰ G7 ਛੱਡ ਕੇ 17 ਮਈ ਨੂੰ ਅਮਰੀਕਾ ਵਾਪਸ ਜਾਣਾ ਪਿਆ। ਇਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ। ਇਸ ਤੋਂ ਬਾਅਦ, ਟਰੰਪ ਦੇ ਕਹਿਣ ‘ਤੇ, ਦੋਵਾਂ ਨੇਤਾਵਾਂ ਨੇ ਫੋਨ ‘ਤੇ ਗੱਲ ਕੀਤੀ। ਇਹ ਗੱਲਬਾਤ ਲਗਭਗ 35 ਮਿੰਟ ਤੱਕ ਚੱਲੀ। ਪੀਐਮ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਆਉਣ ਲਈ ਦਿੱਤਾ ਸੱਦਾ। ਰਾਸ਼ਟਰਪਤੀ ਟਰੰਪ ਨੇ ਸੱਦੇ ਨੂੰ ਸਵੀਕਾਰ ਕੀਤਾ।