Skip to content
ਪਟਿਆਲਾ ਵਿਖੇ ਬਤੌਰ ਜੱਜ ਸੇਵਾ ਨਿਭਾਅ ਰਹੇ ਹਰਮਨਜੀਤ ਸਿੰਘ ਦਿਉਲ ਦੇ ਪੁੱਤਰ ਅੰਗਦਜੀਤ ਸਿੰਘ ਦਿਉਲ ਨੇ 18 ਸਾਲ ਛੇ ਮਹੀਨੇ ਦੀ ਉਮਰ ਵਿਚ ਅਮਰੀਕਾ ਪੁਲਿਸ ਵਿਖੇ ਬਤੌਰ ਖੋਜਕਾਰ ਭਰਤੀ ਹੋ ਕੇ ਅਪਣੇ ਮਾਪਿਆਂ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।
ਅੰਗਦਜੀਤ ਦੇ ਪਿਤਾ ਜੱਜ ਹਰਮਨਜੀਤ ਸਿੰਘ ਦਿਉਲ ਨੇ ਦਸਿਆ ਕਿ ਉਸ ਦੇ ਬੇਟੇ ਨੇ ਦਸਵੀਂ ਤਕ ਦੀ ਪੜ੍ਹਾਈ ਪੰਜਾਬ ਵਿਚੋਂ ਕਰਨ ਉਪਰੰਤ ਬਾਰ੍ਹਵੀਂ ਦੀ ਪੜ੍ਹਾਈ ਅਮਰੀਕਾ ਦੇ ਜੋਹਨ ਐਫ਼ ਕੈਨੇਡੀ ਸਕੂਲ, ਕੈਲੀਫ਼ੋਰਨੀਆ ਤੋਂ ਕੀਤੀ ਅਤੇ ਉਸ ਤੋਂ ਉਪਰੰਤ ਉਸ ਨੇ ਪੁਲਿਸ ਵਿਭਾਗ ਵਿਚ ਦਿਲਚਸਪੀ ਹੋਣ ਹੋਣ ਕਰ ਕੇ ਪੁਲਿਸ ਐਡਮਨਿਸਿਟ੍ਰੇਸ਼ਨ ਦੀਆਂ ਕਲਾਸਾਂ ਵੀ ਲੈਣੀਆਂ ਸ਼ੁਰੂ ਕਰ ਦਿਤੀਆਂ, ਜਿਸ ਤੋਂ ਬਾਅਦ ਉਸ ਦੀ ਨਿਯੁਕਤੀ ਬਤੌਰ ਖੋਜਕਾਰ ਨਿਊਯਾਰਕ ਪੁਲਿਸ ਵਿਭਾਗ ਵਿਚ ਹੋ ਗਈ। ਅੰਗਦਜੀਤ ਸਿੰਘ ਦਿਉਲ ਦੇ ਅਮਰੀਕਾ ਪੁਲਿਸ ਵਿਚ ਭਰਤੀ ਹੋਣ ’ਤੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਜਥੇਦਾਰ ਭੁਪਿੰਦਰ ਸਿੰਘ ਗੋਲੂ, ਜਥੇਦਾਰ ਬਲਵਿੰਦਰ ਸਿੰਘ ਨੇਪੁਰਾਂ ਨੇ ਅੰਗਦਜੀਤ ਸਿੰਘ ਦੇ ਸਿੱਖੀ ਸਰੂਪ ਵਿਚ ਅਮਰੀਕੀ ਪੁਲਿਸ ਵਿਚ ਭਰਤੀ ਹੋਣ ’ਤੇ ਦਿਉਲ ਪਰਵਾਰ ਨੂੰ ਵਧਾਈ ਦਿਤੀ ਹੈ।
Related