ਈਰਾਨ ਇਜ਼ਰਾਈਲ ਟਕਰਾਅ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਹੁਣ ਤੇਜ਼ ਹੋ ਰਹੀ ਹੈ। ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਈਰਾਨ ਨੇ ਆਪਣਾ ਜਵਾਬੀ ਹਮਲਾ ਹੋਰ ਵੀ ਭਿਆਨਕ ਕਰ ਦਿੱਤਾ ਹੈ। ਅੱਜ ਈਰਾਨ ਨੇ ਇਜ਼ਰਾਈਲ ‘ਤੇ ਕਈ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਇਸਨੇ ਇਜ਼ਰਾਈਲ ਦੇ ਇੱਕ ਵੱਡੇ ਹਸਪਤਾਲ ਨੂੰ ਸਿੱਧਾ ਨਿਸ਼ਾਨਾ ਵੀ ਬਣਾਇਆ ਹੈ। ਇਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਵੱਡਾ ਨੁਕਸਾਨ ਹੋਇਆ ਹੈ। ਈਰਾਨ ਨੇ ਇਜ਼ਰਾਈਲ ਦੇ ਸੋਰੋਕਾ ਮੈਡੀਕਲ ਸੈਂਟਰ ‘ਤੇ ਹਮਲਾ ਕੀਤਾ ਹੈ, ਜੋ ਕਿ ਇਜ਼ਰਾਈਲ ਦੇ ਦੱਖਣ ਵਿੱਚ ਇੱਕ ਵੱਡਾ ਹਸਪਤਾਲ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਲਿਖਿਆ ਹੈ ਕਿ ,‘‘ਬੀਅਰਸ਼ੇਬਾ ਦੇ ਸੋਰੋਕਾ ਹਸਪਤਾਲ ‘ਤੇ ਹਾਲ ਹੀ ਵਿੱਚ ਇੱਕ ਈਰਾਨੀ ਬੈਲਿਸਟਿਕ ਮਿਜ਼ਾਈਲ ਦੁਆਰਾ ਹਮਲਾ ਕੀਤਾ ਗਿਆ ਸੀ। ਇਜ਼ਰਾਈਲ ਆਪਣੇ ਸਾਰੇ ਲੋਕਾਂ ਦੀ ਰੱਖਿਆ ਲਈ ਜੋ ਕਰਨਾ ਚਾਹੀਦਾ ਹੈ ਉਹ ਕਰਦੇ ਰਹਾਂਗੇ।