ਸੁਲਤਾਨਪੁਰ ਲੋਧੀ ਦੇ ਪਿੰਡ ਡੱਡੀਵਿੰਡ ਇਲਾਕੇ ‘ਚ ਇਕ ਇਲੈਕਟ੍ਰਿਕ ਸਕੂਟਰ ‘ਚ ਧਮਾਕਾ ਹੋਣ ਦਾ ਖਬਰ ਸਾਹਮਣੇ ਆਈ ਹੈ, ਇਸ ਦੌਰਾਨ ਕੋਲ ਖੜ੍ਹੇ ਵਾਹਨ ਵੀ ਅੱਗ ਦੀ ਲਪੇਟ ਵਿਚ ਆ ਗਏ। ਪਰਿਵਾਰ ਨੇ ਆਸ-ਪਾਸ ਦੇ ਲੋਕਾਂ ਨਾਲ ਅੱਗ ‘ਤੇ ਕਾਬੂ ਪਾਇਆ। ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਸਕੂਟਰੀ ਵਿਚ ਸ਼ਾਰਟ ਸਰਕਟ ਕਰਕੇ ਇਹ ਹਾਦਸਾ ਵਾਪਰਿਆ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 3 ਕੁ ਵਜੇ ਧਮਾਕਾ ਹੋਇਆ, ਸਾਨੂੰ ਲੱਗਾ ਕਿ ਬਾਹਰ ਹਨ੍ਹੇਰੀ ਚੱਲ ਰਹੀ ਹੈ ਤੇ ਬਿਜਲੀ ਲਿਸ਼ਕੀ ਹੋਣੀ ਹੈ। ਜਦੋਂ ਬਾਹਰ ਆਏ ਤਾਂ ਬਾਹਰ ਧੂੰਆਂ-ਧੂੰਆਂ ਹੋਇਆ ਪਿਆ ਸੀ। ਈ-ਸਕੂਟੀ ਸ਼ਾਰਟ ਸਰਕਟ ਕਰ ਗਈ ਸੀ। ਉੱਥੇ ਖੜ੍ਹੀ ਬੈਂਜ਼ ਇਲੈਕਟ੍ਰਾਨਿਕ ਸਕੂਟਰੀ ਇਸ ਦੀ ਬੈਟਰੀ ‘ਚ ਧਮਾਕਾ ਹੋਣ ਕਾਰਨ ਪੂਰੀ ਤਰ੍ਹਾਂ ਸੜ ਗਈ। ਇਸ ਦੇ ਨਾਲ ਖੜੀ ਚਿੱਟੇ ਰੰਗ ਦੀ ਆਲਟੋ ਕਾਰ ਅਤੇ ਇੱਕ ਟੀਵੀਐਸ ਸਕੂਟੀ ਜੁਪੀਟਰ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਸੀਸੀਟੀਵੀ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਸਕੂਟਰੀ ਦੀ ਬੈਟਰੀ ਵਿਚ ਧਮਾਕਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਕੰਪਨੀ ਦੀ ਸਕੂਟੀ ਖਰੀਦੀ ਸੀ ਸਾਡਾ ਤਿੰਨ-ਸਾਢੇ ਤਿੰਨ ਲੱਖ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ 70,000 ਰੁਪਏ ਦੀ ਬੈਂਜ਼ ਇਲੈਕਟ੍ਰਾਨਿਕ ਸਕੂਟਰੀ, 1.25 ਲੱਖ ਰੁਪਏ ਦੀ ਕੀਮਤ ਦਾ ਇੱਕ ਹੋਰ TVS ਸਕੂਟਰੀ ਅਤੇ ਆਲਟੋ ਕਾਰ ਨੂੰ ਲਗਭਗ 50,000 ਤੋਂ 70,000 ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਆਸ-ਪਾਸ ਦੇ ਲੋਕਾਂ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਇਆ।