Skip to content
ਪੰਜਾਬ ਸਣੇ ਸਰਹੱਦੀ ਸੂਬਿਆਂ ਵਿਚ ਅੱਜ ਮੌਕ ਡਰਿਲ ਹੋਣੀ ਸੀ ਉਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਪੰਜਾਬ ਸਣੇ ਚੰਡੀਗੜ੍ਹ, ਗੁਜਰਾਤ, ਜੰਮੂ-ਕਸ਼ਮੀਰ ‘ਚ ਵੀ ਮੌਕ ਡਰਿੱਲ ਹੋਣੀ ਸੀ, ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸ਼ਨਿਕ ਕਾਰਣਾਂ ਕਰਕੇ ਇਹ ਐਕਸ਼ਨ ਲਿਆ ਗਿਆ ਹੈ। ਨਾ ਹੀ ਬਲੈਕਆਊਟ ਹੋਣਾ ਹੈ ਤੇ ਨਾ ਹੀ ਸਾਇਰਨ ਵੱਜਣਾ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ 29 ਮਈ ਯਾਨੀ ਅੱਜ ਹੋਣ ਵਾਲਾ ‘ਆਪ੍ਰੇਸ਼ਨ ਸ਼ੀਲਡ’ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਮੌਕ ਡਰਿੱਲ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਅਜੇ ਨਹੀਂ ਹੋ ਸਕਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਣੇ ਕਈ ਹੋਰਨਾਂ ਸੂਬਿਆਂ ਵਿਚ ਮੌਕ ਡਰਿੱਲ ਕੀਤੀ ਗਈ ਸੀ ਜਿਸ ਤਹਿਤ ਲੋਕਾਂ ਨੂੰ ਜੰਗ ਵਰਗੇ ਹਾਲਾਤ ਲਈ ਨਾਲ ਨਿਪਟਣ ਲਈ ਤਿਆਰ ਕਰਵਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਦਿੰਦਿਆਂ ਹੋਇਆਂ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਚਲਾਇਆ ਸੀ। ਇਸ ਦੌਰਾਨ 7 ਮਈ ਨੂੰ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੀ ਗਈ ਸੀ ਤਾਂ ਕਿ ਲੋਕਾਂ ਨੂੰ ਸਿਖਾਇਆ ਜਾ ਸਕੇ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਇਸ ਦੇ ਨਾਲ ਹੀ ਜੇਕਰ ਕੋਈ ਘਟਨਾ ਵਾਪਰਦੀ ਤਾਂ ਆਪਣਾ ਬਚਾਅ ਕਿਵੇਂ ਕਰਨਾ ਹੈ। ਸਾਰੇ ਪਾਸੇ ਬਲੈਕ ਆਊਟ ਵੀ ਹੋਇਆ ਸੀ।
Post Views: 2,037