ਜਲੰਧਰ : (ਵਿੱਕੀ ਸੂਰੀ) ਆਏ ਦਿਨ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਜਿਹਾ ਮਾਮਲਾ ਇੱਕ 57 ਰਵਿੰਦਰ ਨਗਰ ਦੇ ਵਿੱਚ ਸਾਹਮਣੇ ਆਇਆ ਹੈ। ਜੋ ਕਿ 26 ਤਰੀਕ ਨੂੰ ਵਿਸ਼ੂ ਅਨੰਦ S/o ਵਿਜੇ ਅਨੰਦ ਆਪਣੇ ਪਰਿਵਾਰ ਨਾਲ ਹਰਿਦੁਆਰ ਗਏ ਹੋਏ ਸੀ

ਜਦੋਂ 27 ਤਰੀਕ ਘਰ ਵਾਪਸ ਆਏ ਤਾਂ ਘਰ ਅੰਦਰ ਵੜੇ ਤੇ ਦੇਖਿਆ ਕਿ ਚੋਰਾਂ ਵੱਲੋਂ ਅਲਮਾਰੀ ਦੇ ਤਾਲੇ ਤੋੜ ਕੇ ਅਲਮਾਰੀ ਵਿੱਚ ਕੁਝ ਕੀਮਤੀ ਸਮਾਨ ਅਤੇ ਸੋਨੇ ਦੀ 2 ਜੋੜੇ ਟੋਪਸ ਦੇ 2 ਡਾਇਮੰਡ ਰਿੰਗਾਂ ਅਤੇ 30 ਹਜਾਰ ਕੈਸ਼ ਲੈ ਕੇ ਚੋਰ ਫਰਾਰ ਹੋ ਗਏ ਅਤੇ ਘਰਦਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਮੌਕੇ ਤੇ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਵਿਸ਼ਵਾਸ ਦਿਲਾਂਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਫੜਿਆ ਜਾਏਗਾ