ਜਲੰਧਰ (ਵਿੱਕੀ ਸੂਰੀ) : ਜਲੰਧਰ ਵਿਚ ਲਗਾਤਾਰ ਚੋਰੀ ਦੀਆ ਵਾਰਦਾਤਾਂ ਵਧਦੀਆ ਜਾ ਰਹੀਆਂ ਹਨ | ਇਹੋ ਜਿਹਾ ਇਕ ਨਵਾਂ ਮਾਮਲਾ ਅੱਜ ਸਵੇਰੇ ਬਬਰੀਕ ਚੌਕ ਤੋਂ ਸਾਮਣੇ ਆਇਆ ਹੈ ਜਿਥੇ ਕਿ ਇਕ ਵਿਆਕਤੀ ਦੇ ਕੋਲ ਖੜੇ 3 ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅਨਜਾਮ ਦਿੱਤਾ ਤੇ ਕਰੀਬਨ 9 ਹਾਜਰ ਦੀ ਨਗਦੀ ਅਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਏ | ਪੀੜਤ ਵਿਆਕਤੀ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਨਕੋਦਰ ਮੱਥਾ ਟੇਕਣ ਜਾ ਰਿਹਾ ਸੀ ਅਤੇ ਰਸਤੇ ਵਿਚ ਉਹਨਾਂ ਨਾਲ ਇਹ ਹਾਦਸਾ ਵਪਾਰ ਗਈ | ਮੌਕੇ ਤੇ ਪੁਲਿਸ ਨੂੰ ਸੂਚਨਾ ਦੇ ਦਿਤੀ ਗਈ ਹੈ ਅਤੇ ਪੁਲਿਸ ਘਟਣਾ ਵਾਲੇ ਅਸਥਾਨ ਤੇ ਪੁਹੰਚ ਕੇ ਮਾਮਲੇ ਦੀ ਜਾਚ ਕਰ ਰਹੀ ਹੈ |
