ਇਸ ਸਮੇਂ OTT ‘ਤੇ ਬਿੱਗ ਬੌਸ 3 ਛਾਇਆ ਹੋਇਆ ਹੈ ਅਤੇ ਦਰਸ਼ਕਾ ਦਾ ਖੂਬ ਮੰਨੋਰਜ਼ਨ ਕਰ ਰਿਹਾ ਹੈ। ਸ਼ੋਅ ਵਿੱਚ ਕੰਟੈਸਟੈਂਟ ਦੀ ਲੜਾਈ-ਝਗੜੇ ਨੇ ਦਰਸ਼ਕਾ ਦੀ ਦਿਲਚਸਪੀ ਹੋਰ ਵੀ ਵਧਾ ਦਿੱਤੀ ਹੈ।ਇਸੀ ਵਿਚਾਲੇ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਿੱਗ ਬੌਸ 18ਵਾਂ ਸੀਜ਼ਨ ਜਲਦ ਟੀਵੀ ‘ਤੇ ਆਵੇਗਾ। ਇਸ ਦੇ ਨਾਲ ਹੀ ਸੋਅ ਦੇ ਪਹਿਲੇ ਕੰਟੈਸਟੈਂਟ ਦਾ ਨਾਂ ਵੀ ਸਾਹਮਣੇ ਆਈਆ ਹੈ। ਆਓ ਤੁਹਾਨੂੰ ਦੱਸਦੇ ਹਨ ਕਿ ਇਹ ਕੰਟੈਸਟੈਂਟ ਕੌਣ ਹੈ ਅਤੇ ਇਹ ਕਦੋਂ ਪ੍ਰੀਮੀਅਰ ਹੋਵੇਗਾ।
ਸਲਮਾਨ ਖਾਨ ਹੋਸਟ ਕਰਨਗੇ ਹੋਸਟ
ਹਰ ਸੀਜ਼ਨ ਦੀ ਤਰ੍ਹਾਂ ਰਿਐਲਟੀ ਸ਼ੋਅ ਬਿੱਗ ਬੌਸ 18 ਨੂੰ ਸਲਮਾਨ ਖਾਨ ਹੋਸਟ ਕਰਦੇ ਨਜ਼ਰ ਆਉਣਗੇ। ਰਿਪੋਰਟਾਂ ਮੁਤਾਬਕ ਬਿੱਗ ਬੌਸ 18 ਦਾ ਪ੍ਰੀਮੀਅਰ 5 ਅਕਤੂਬਰ 2024 ਤੋਂ ਹੋਵੇਗਾ। ਇਹ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਆਨ-ਏਅਰ ਕੀਤਾ ਜਾਵੇਗਾ। ਦਰਸ਼ਕਾ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਰਿਐਲਟੀ ਸ਼ੋਅ ਦੀ ਰਿਲੀਜ਼ ਡੇਟ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਸ਼ੋਅ ਦਾ ਕ੍ਰੇਜ਼ ਹੋਰ ਵਧਾਉਣ ਲਈ ਹੋਸਟ ਸਲਮਾਨ ਖਾਨ ਆਪਣੇ ਬੇਬਾਕ ਅੰਦਾਜ਼ ਨਾਲ ਦਰਸ਼ਕਾ ਦਾ ਹੋਰ ਮਨੰਰੋਜ਼ਨ ਕਰਨਗੇ।
ਪਹਿਲੇ ਕੰਟੈਸਟੈਂਟ ਦਾ ਨਾਂ ਆਇਆ ਸਾਹਮਣੇ
‘ਬਿੱਗ ਬੌਸ 18’ ਦੀ ਰਿਲੀਜ਼ ਡੇਟ ਸਾਹਮਣੇ ਆਉਣ ਤੋਂ ਬਾਅਦ ਪਹਿਲੇ ਕੰਟੈਸਟੈਂਟ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਫੈਨਜ਼ ਵਿੱਚ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਰਿਪੋਰਟ ਮੁਤਾਬਕ ਦੀਪਿਕਾ ਕੱਕੜ ਦੇ ਪਤੀ ਸ਼ੋਏਬ ਇਬਰਾਹਿਮ ਇਸ ਵਾਰ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਦਾ ਨਾਂ ਸ਼ੋਅ ਦੇ ਪਹਿਲੇ ਕਨਫਰਮਡ ਪ੍ਰਤੀਯੋਗੀ ਵਜੋਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਦੀਪਿਕਾ ਕੱਕੜ ‘ਬਿੱਗ ਬੌਸ 12’ ‘ਚ ਟਰਾਫੀ ਜਿੱਤ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ੋਏਬ ‘ਝਲਕ ਦਿਖਲਾ ਜਾ 11’ ਵਿੱਚ ਵੀ ਨਜ਼ਰ ਆਏ ਸਨ। ਬਾਕੀ ਮੁਕਾਬਲੇਬਾਜ਼ਾਂ ਦੇ ਨਾਵਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।