ਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਫਿਨਟੈੱਕ ਫਰਮ ਪੇਟੀਐੱਮ ਦਾ ਮੂਵੀ ਟਿਕਟਿੰਗ ਸਰਵਿਸ ਤੇ ਈਵੈਂਟ ਬਿਜ਼ਨੈੱਸ ਖਰੀਦਣ ਜਾ ਰਹੀ ਹੈ। ਰਿਪੋਰਟ ਮੁਤਾਬਕ ਦੋਵੇਂ ਕੰਪਨੀਆਂ ਦੇ ਵਿਚ ਇਸ ਡੀਲ ਦੀ ਗੱਲ ਫਾਈਨਲ ਸਟੇਜ ਵਿਚ ਹੈ। ਜੋਮੈਟੋ ਨੂੰ ਇਸ ਡੀਲ ਲਈ ਪੇਟੀਐੱਮ ਨੂੰ 1500 ਕਰੋੜ ਰੁਪਏ ਦੇਣੇ ਹੋਣਗੇ।ਪੇਟੀਐੱਮ ਦੇ ਨਾਲ ਇਸ ਡੀਲ ਜ਼ਰੀਏ ਜੋਮੈਟੋ ਫਾਡ ਤੇ ਗ੍ਰੋਸਰੀ ਦੇ ਨਾਲ-ਨਾਲ ਐਂਟਰਟੇਨਮੈਂਟ ਵਰਗੀਆਂ ਕੈਟੇਗਰੀਆਂ ਵਿਚ ਕੰਜ਼ਿਊੇਮਰ ਡਿਮਾਂਡ ਨੂੰ ਪੂਰਾ ਕਰਨਾ ਚਾਹੁੰਦਾ ਹੈ। ਜੇਕਰ ਡੀਲ ਫਾਈਨਲ ਹੋ ਜਾਂਦੀ ਹੈ ਤਾਂ ਇਹ ਜੋਮੈਟੋ ਲਈ ਦੂਜਾ ਸਭ ਤੋਂ ਵੱਡਾ ਬਾਇਆਊਟ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ 2022 ਵਿਚ ਕਵਿੱਕ ਕਾਮਰਸ ਪਲੇਟਫਾਰਮ ਬਲਿੰਕਿਟ ਨੂੰ 4,447 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ।

    ਇਸ ਡੀਲ ਦੇ ਨਾਲ ਪੇਟੀਐੱਮ ਮੂਵੀ ਤੇ ਪੇਟੀਐੱਮ ਇਨਸਾਈਡਰ ਨੂੰ ਮਰਜ ਕਰਕੇ ਇਕ ਯੂਨਿਟ ਬਣਾਇਆ ਜਾਵੇਗਾ। ਇਸ ਸੇਗਮੈਂਟ ਵਿਚ ਜੋਮੈਟੋ ਦੀ ਦਿਲਚਸਪੀ ਕਾਫੀ ਸਮੇਂ ਤੋਂ ਹੈ, ਇਸ ਲਈ ਇਹ ਡੀਲ ਲਈ ਇਹ ਫਿਟ ਬੈਠਦਾ ਹੈ। ਪੇਟੀਐੱਮ ਦੀ ਪੇਰੇਂਟ ਕੰਪਨੀ ਵਨ97 ਕਮਿਊਨੀਕੇਸ਼ਨਸ ਨੇ 2017 ਵਿਚ ਈਵੈਂਟ ਮੈਨੇਜਮੈਂਟ ਕੰਪਨੀ ਓਨਲੀ ਮਚ ਲਾਊਡਰ ਬੈਕਡ ਆਨਲਾਈਨ ਟਿਕਟਿੰਗ ਤੇ ਈਵੈਂਟ ਪਲੇਟਫਾਰਮ ਇਨਸਾਈਡਰ ਡਾਟ ਇਨ ਨੂੰ 35 ਕਰੋੜ ਵਿਚ ਖਰੀਦਿਆ ਸੀ।ਜੋਮੈਟੋ ਨੇ ਵਿੱਤੀ ਸਾਲ 2023-2 ਦੀ ਚੌਥੀ ਤਿਮਾਹੀ ਵਿਚ 175 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ। ਇਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ ਯਾਨੀ Q4FY23 ਵਿਚ, ਜੋਮੈਟੋ ਨੂੰ 188 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਹ ਲਗਾਤਾਰ ਚੌਥੀ ਤਿਮਾਹੀ ਹੈ ਜਦੋਂ ਕੰਪਨੀ ਦੀ ਕਮਾਈ ਹਰੇ ਨਿਸ਼ਾਨ ਯਾਨੀ ਮੁਨਾਫੇ ਵਿਚ ਰਹੀ। ਦੂਜੇ ਪਾਸੇ ਪੂਰੇ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਕੰਪਨੀ ਨੇ 2024 ਵਿਚ 351 ਕਰੋੜ ਰੁਪਏ ਦੀ ਕੰਸਾਲਿਡੇਟੇਡ ਮੁਨਾਫਾ ਦਰਜ ਕੀਤਾ। ਸਾਲ ਭਰ ਵਿਚ ਕੰਪਨੀ ਨੇ 12,114 ਕਰੋੜ ਰੈਵੇਨਿਊ ਜੁਟਾਇਆ। ਵਿੱਤੀ ਸਾਲ 2023 ਵਿਚ ਜੋਮੈਟੋ 971 ਕਰੋੜ ਰੁਪਏ ਦਾ ਘਾਟਾ ਹੋਇਆ ਸੀ ਤੇ ਰੈਵੇਨਿਊ 7079 ਕਰੋੜ ਰੁਪਏ ਰਿਹਾ ਸੀ।