ਫਗਵਾੜਾ (ਨਰੇਸ਼ ਪਾਸੀ) : ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਵਤਸਲਾ ਗੁਪਤਾ IPS ਜੀ ਦੇ ਦਿਸ਼ਾ ਨਿਰਦੇਸ਼ਾ ਪਰ ਭਗੋੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ – ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੰਬਰ 2389/ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਜਸਵਿੰਦਰ ਸਿੰਘ ਨੰਬਰ 255/ਕਪੂ ਨੇ ਮੁਕੱਦਮਾ ਨੰਬਰ 93 ਮਿਤੀ 08.07.2020 ਜੁਰਮ 420 ਭ:ਦ: ਥਾਣਾ ਸਤਨਾਮਪੁਰਾ ਜਿਲਾ ਕਪੂਰਥਲਾ ਵਿੱਚ ਮਿਤੀ 18.12.2023 ਤੋ ਭਗੋੜੇ ਦੋਸ਼ੀ ਰਾਮ ਤੀਰਥ ਉਰਫ ਬਿੱਲਾ ਪੁੱਤਰ ਉਮ ਪ੍ਰਕਾਸ਼ ਵਾਸੀ ਮਨਸਾ ਦੇਵੀ ਨਗਰ ਥਾਣਾ ਸਤਨਾਮਪੁਰਾ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਰਡਨ ਜੇਲ ਕਪੂਰਥਲਾ ਬੰਦ ਕਰਵਾਇਆ ।