ਗੂਜਰੀ ਮਹਲਾ ੫ ॥ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥ ਸਿਆਨਪ ਕਾਹੂ ਕਾਮਿ ਨ ਆਤ ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥
गूजरी महला ५ ॥ मता करै पछम कै ताई पूरब ही लै जात ॥ खिन महि थापि उथापनहारा आपन हाथि मतात ॥१॥ सिआनप काहू कामि न आत ॥ जो अनरूपिओ ठाकुरि मेरै होइ रही उह बात ॥१॥ रहाउ ॥ देसु कमावन धन जोरन की मनसा बीचे निकसे सास ॥ लसकर नेब खवास सभ तिआगे जम पुरि ऊठि सिधास ॥२॥ होइ अनंनि मनहठ की द्रिड़ता आपस कउ जानात ॥ जो अनिंदु निंदु करि छोडिओ सोई फिरि फिरि खात ॥३॥ सहज सुभाइ भए किरपाला तिसु जन की काटी फास ॥ कहु नानक गुरु पूरा भेटिआ परवाणु गिरसत उदास ॥४॥४॥५॥
Goojaree, Fifth Mehl: He decides to go to the west, but the Lord leads him away to the east. In an instant, He establishes and disestablishes; He holds all matters in His hands. ||1|| Cleverness is of no use at all. Whatever my Lord and Master deems to be right – that alone comes to pass. ||1||Pause|| In his desire to acquire land and accumulate wealth, one’s breath escapes him. He must leave all his armies, assistants and servants; rising up, he departs to the City of Death. ||2|| Believing himself to be unique, he clings to his stubborn mind, and shows himself off. That food, which the blameless people have condemned and discarded, he eats again and again. ||3|| One, unto whom the Lord shows His natural mercy, has the noose of Death cut away from him. Says Nanak, one who meets the Perfect Guru, is celebrated as a householder as well as a renunciate. ||4||4||5||
ਪਦਅਰਥ:- ਮਤਾ—ਸਲਾਹ। ਪਛਮ ਕੈ ਤਾਈ—ਪੱਛਮ ਵਲ ਜਾਣ ਵਾਸਤੇ। ਕੈ ਤਾਈ—ਦੇ ਵਾਸਤੇ। ਥਾਪਿ—ਸਾਜ ਕੇ। ਉਥਾਪਨਹਾਰਾ—ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਹਾਥਿ—ਹੱਥ ਵਿਚ। ਮਤਾਤ—ਮਤਾਂਤ, ਸਲਾਹਾਂ ਦਾ ਅੰਤ, ਫ਼ੈਸਲਾ।1। ਕਾਹੂ ਕਾਮਿ—ਕਿਸੇ ਕੰਮ ਵਿਚ। ਅਨਰੂਪਿਓ—ਮਿਥ ਲਈ, ਠਾਠ ਲਈ। ਠਾਕੁਰਿ ਮੇਰੈ—ਮੇਰੇ ਠਾਕੁਰ ਨੇ। ਹੋਇ ਰਹੀ—ਹੋ ਕੇ ਰਹਿੰਦੀ ਹੈ, ਜ਼ਰੂਰ ਹੁੰਦੀ ਹੈ।1। ਰਹਾਉ। ਮਨਸਾ—ਕਾਮਨਾ, ਇੱਛਾ। ਬੀਚੇ—ਵਿੱਚੇ ਹੀ। ਨਿਕਸੇ—ਨਿਕਲ ਜਾਂਦੇ ਹਨ। ਸਾਸ—ਸਾਹ। ਲਸਕਰ—ਫ਼ੌਜਾਂ। ਨੇਬ—ਨਾਇਬ, ਅਹਿਲਕਾਰ। ਖਵਾਸ—ਚੋਬ-ਦਾਰ। ਤਿਆਗੇ—ਤਿਆਗਿ, ਛੱਡ ਕੇ। ਜਮ ਪੁਰਿ—ਪਰਲੋਕ ਵਿਚ।2। ਅਨੰਨਿ—ਜਿਸ ਨੇ ਹੋਰ ਪਾਸੇ ਛੱਡ ਦਿੱਤੇ ਹਨ। (ਮਾਇਆ ਵਾਲਾ ਪਾਸਾ ਛੱਡ ਕੇ=ਹੋਇ ਅਨੰਨਿ)। ਦ੍ਰਿੜਤਾ—ਪਕਿਆਈ। ਆਪਸ ਕਉ—ਆਪਣੇ ਆਪ ਨੂੰ। ਜਾਨਾਤ—(ਵੱਡਾ) ਜਣਾਉਂਦਾ ਹੈ। ਅਨਿੰਦੁ—ਨਾਹ ਨਿੰਦਣ-ਜੋਗ।3। ਸਹਜ—ਆਪਣਾ ਨਿੱਜੀ। ਸੁਭਾਇ—ਪ੍ਰੇਮ ਅਨੁਸਾਰ। ਸਹਜ ਸੁਭਾਇ—ਆਪਣੇ ਨਿੱਜੀ ਪ੍ਰੇਮ ਅਨੁਸਾਰ, ਆਪਣੇ ਸੁਭਾਵਿਕ ਪ੍ਰੇਮ ਨਾਲ। ਭੇਟਿਆ—ਮਿਲਿਆ।4।
ਅਰਥ:- (ਹੇ ਭਾਈ! ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ।1। ਰਹਾਉ। ਹੇ ਭਾਈ! ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ। ਹੇ ਭਾਈ! ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ।1। (ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ, ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ)।2। (ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ।3। (ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ। ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।4। 4।5।
अर्थ :-(हे भाई ! मनुख की अपनी) चतुराई किसी काम नहीं आती । जो बात मेरे ठाकुर ने मिथी होती है वही हो के रहती है ।1 ।रहाउ । हे भाई ! मनुख पश्चिम की तरफ से जाने की सलाह बनाता है, परमात्मा उस को पूरब की तरफ ले चलता है । हे भाई ! परमात्मा एक खिन में पैदा कर के नास करने की ताकत रखने वाला है । हरेक फैसला उस ने अपने हाथ में रखा हुआ है ।1 । (देख, हे भाई !) ओर देशों पर पब्जा करने और धन इकठ्ठा करने की लालसा में ही मनुख के प्राण निकल जाते हैं, फौजें अहिलकार चोबदार आदि सब को छोड़ के वह परलोक की तरफ चल पड़ता है । (उस की अपनी सयानप धरी की धरी रह जाती है) ।2 । दूसरी तरफ देखो उस का हाल जो अपनी तरफ से दुनिया छोड़ चुका है) अपने मन के हठ के सहारे माया छोड़ के (ग्रिहसत त्याग के, इस को बड़ा श्रेष्ठ काम समझ के त्यागी बना हुआ वह मनुख) अपने आप को बड़ा जताता है यह ग्रिहसत निंदण-योग नहीं थी पर इस को निंदण-योग मिथ के इस को छोड़ देता है (छोड के भी) बार बार (ग्रिहस्तियों से ही ले ले के) खाता है ।3 । (सो, ना धन-पदार्थ इकठ्ठा करने वाली चतुराई किसी काम है और ना ही त्याग का माण कोई लाभ पहुंचाता है) वह परमात्मा अपने सुभाविक प्यार की प्रेरणा के साथ जिस मनुख के ऊपर दयावान होता है उस मनुख की (माया के मोह की) फांसी काट देता है । गुरु नानक कहते हैं ! हे नानक ! जिस मनुख को पूरा गुरु मिल जाता है वह ग्रिहसत में रहता हुआ माया की तरफ से निरमोह हो के परमात्मा की हजूरी में कबूल हो जाता है ।4 ।4 ।5 ।