ਜਲੰਧਰ (ਵਿੱਕੀ ਸੂਰੀ) ; ਜਲੰਧਰ ਦੇ ਵੈਸਟ ਹਲਕੇ ਦੇ ਘਾਹ ਮੰਡੀ ਚੌਕ ਵਿੱਚ ਅੱਜ ਟਰੈਫਿਕ ਪੁਲਿਸ ਵੱਲੋ ਦੁਕਾਨਾਂ ਦੇ ਬਾਹਰ ਕਬਜ਼ੇ ਨੂੰ ਖਾਲੀ ਕਰਨ ਦੇ ਆਰਡਰ ਦੇ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਤੇ ਉਸ ਦੌਰਾਨ ਖੜੀਆਂ ਗੱਡੀਆਂ ਜਿਹੜੀਆਂ ਕਿ ਨੋ ਪਾਰਕਿੰਗ ਤੇ ਖੜਿਆ ਸਨ ਉਹਨਾਂ ਦੇ ਚਲਾਨ ਵੀ ਕੱਟੇ ਗਏ ਇੱਥੇ ਦਸਣਯੋਗ ਹੈ ਕਿ ਲੋਕ ਦੱਬੀ ਜਬਾਨ ਵਿੱਚ ਇਹ ਕਹਿੰਦੇ ਹਨ ਕਿ ਮਾਡਲ ਹਾਊਸ ਦੇ ਇਲਾਕੇ ਵਿੱਚ ਵੱਡੀਆਂ ਵੱਡੀਆਂ ਦੁਕਾਨਾਂ ਜੋ ਕਿ ਮੰਦਰ ਦੇ ਨਾਲ ਹਨ ਉਹ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਹੋਏ ਹਨ ਇਥੇ ਆਉਣ ਜਾਣ ਵਾਲਿਆ ਨੂੰ ਕਾਫੀ ਸਮਸਿਆ ਆਉਂਦੀ ਹੈ ਕਿ ਦੁਕਾਨ ਦਾਰਾ ਦੇ ਗਾਹਕ ਸਮਾਨ ਲੈਣ ਲਈ ਆਪਣੀਆਂ ਗੜੀਆ ਖੜੀਆ ਕਰ ਕੇ ਚਲੇ ਜਾਂਦੇ ਹਨ ਇਸ ਕਾਰਨ ਉੱਥੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਤੇ ਕਿਉਂ ਕਾਰਵਾਈ ਨਹੀਂ ਹੁੰਦੀ ਬਾਰ-ਬਾਰ ਮੀਡੀਆ ਵੱਲੋਂ ਖਬਰਾਂ ਲਗਾਉਣ ਤੇ ਵੀ ਸਰਕਾਰੀ ਮੁਲਾਜ਼ਮਾਂ ਦੇ ਸਿਰ ਤੇ ਜੂ ਨਹੀਂ ਸਰਕਦੀ ਇਸ ਸਬੰਧੀ ਅੱਜ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਟਰੈਫਿਕ ਪੁਲਿਸ ਇੰਚਾਰਜ ਨੂੰ ਇਸ ਗੱਲ ਨੂੰ ਲੈ ਕੇ ਸਵਾਲ ਪੁੱਛਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਤੇ ਵੀ ਬੜੀ ਜਲਦੀ ਤੋਂ ਜਲਦ ਕਾਰਵਾਈ ਹੋਏਗੀ ਹੁਣ ਦੇਖਣ ਯੋਗ ਹੋਏਗਾ ਕਿ ਪੁਲਿਸ ਕਿੰਨੀ ਜਲਦੀ ਇਸ ਗੱਲ ਤੇ ਕਾਰਵਾਈ ਕਰਦੀ ਹੈ.