Skip to content
ਪੰਜਾਬ ਸਰਕਾਰ ਵੱਲੋਂ 2 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। SSP ਦੀਪਕ ਪਾਰੀਕ ਤੇ ਸ਼੍ਰੀਵੈਨੇਲਾ IPS ਅਧਿਕਾਰੀਆਂ ਦਾ ਤਬਾਦਲਾ ਹੋਇਆ ਹੈ। 2015 ਬੈਚ ਦੇ IPS ਹਰਮਨਦੀਪ ਸਿੰਘ ਹੰਸ ਮੋਹਾਲੀ ਦੇ ਨਵੇਂ SSP ਹੋਣਗੇ। ਇਸ ਤੋਂ ਪਹਿਲਾਂ ਉਹ ਕ੍ਰਾਈਮ ਤੇ ਵਿਜੀਲੈਂਸ ਬਿਊਰੋ ਵਿਚ ਸੰਯੁਕਤ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਇਸੇ ਤਰ੍ਹਾਂ 2021 ਬੈਚ ਦੇ IPS ਅਧਿਕਾਰੀ ਸ਼੍ਰੀਵੈਨੇਲਾ ਨੂੰ ਐੱਸ. ਪੀ. ਸਿਟੀ ਮੋਹਾਲੀ ਲਾਇਆ ਗਿਆ ਹੈ, ਜੋ ਪਹਿਲਾਂ ਏ. ਡੀ. ਸੀ. ਪੀ.-2 ਅੰਮ੍ਰਿਤਸਰ ਵਜੋਂ ਤਾਇਨਾਤ ਸਨ ਜਦੋਂ ਕਿ ਪਹਿਲਾਂ ਐੱਸ.ਐੱਸ.ਪੀ. ਮੋਹਾਲੀ ਰਹੇ ਦੀਪਕ ਪਾਰਿਕ ਤੇ ਐੱਸ .ਪੀ. ਸਿਟੀ, ਮੋਹਾਲੀ ਰਹੇ ਹਰਬੀਰ ਸਿੰਘ ਅਟਵਾਲ ਨੂੰ ਹਾਲੇ ਕਿਤੇ ਨਿਯੁਕਤੀ ਨਹੀਂ ਦਿੱਤੀ ਗਈ।

Post Views: 2,041
Related