ਇੰਡੀਗੋ ਏਅਰਲਾਈਨਜ਼ ਨੇ ਅਪਣੇ ਯਾਤਰੀਆਂ ਲਈ ਇਕ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਇੰਡੀਗੋ ਨੇ ਕਿਹਾ ਕਿ ਅਸਥਾਈ ਰਨਵੇਅ ਦੀ ਉਪਲਬਧਤਾ ਨਾ ਹੋਣ ਕਾਰਨ ਗੋਆ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇੰਡੀਗੋ ਨੇ ਯਾਤਰੀਆਂ ਨੂੰ ਚਿੰਤਾ ਨਾ ਕਰਨ ਅਤੇ ਗਰਾਊਂਡ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਹੈ।

    ਇੰਡੀਗੋ ਨੇ ਐਕਸ ‘ਤੇ ਇਕ ਪੋਸਟ ‘ਚ ਕਿਹਾ, ”ਅਸਥਾਈ ਰਨਵੇਅ ਦੀ ਅਣਉਪਲਬਧਤਾ ਕਾਰਨ ਗੋਆ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਕਿਸੇ ਵੀ ਤੁਰੰਤ ਸਹਾਇਤਾ ਲਈ, ਸਾਡੇ ਚਾਲਕ ਦਲ ਜਾਂ ਜ਼ਮੀਨ ‘ਤੇ ਟੀਮ ਨਾਲ ਸੰਪਰਕ ਕਰੋ। ਅਪਣੀ ਫਲਾਈਟ ਸਥਿਤੀ ਨੂੰ ਔਨਲਾਈਨ ਵੀ ਚੈੱਕ ਕਰੋ”।

    ਦਰਅਸਲ, ਇਕ ਦਿਨ ਪਹਿਲਾਂ 21 ਮਈ ਨੂੰ ਮੁੰਬਈ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਇਕ ਫਲਾਈਟ ਵਿਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ। ਮੁੰਬਈ ਤੋਂ ਵਾਰਾਣਸੀ ਜਾਣ ਵਾਲੀ ਇੰਡੀਗੋ ਦੀ ਫਲਾਈਟ ਓਵਰ ਬੁੱਕ ਸੀ, ਜਿਸ ਤੋਂ ਬਾਅਦ ਫਲਾਈਟ ‘ਚ ਇਕ ਯਾਤਰੀ ਨੂੰ ਖੜ੍ਹਾ ਦੇਖਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਫਲਾਈਟ ਨੇ ਉਡਾਣ ਭਰ ਲਈ ਸੀ, ਜਿਸ ਤੋਂ ਬਾਅਦ ਇਸ ਨੂੰ ਵਾਪਸ ਟਰਮੀਨਲ ‘ਤੇ ਲਿਆਂਦਾ ਗਿਆ।

    ਇਸ ਤੋਂ ਇਲਾਵਾ ਪਿਛਲੇ ਮਹੀਨੇ ਅਪ੍ਰੈਲ ‘ਚ ਵੀ ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ‘ਚ ਲਾਪਰਵਾਹੀ ਦੇਖਣ ਨੂੰ ਮਿਲੀ ਸੀ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਅਯੁੱਧਿਆ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਵੱਲ ਮੋੜ ਦਿਤੀ ਗਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਫਲਾਈਟ ਵਿਚ ਸਿਰਫ਼ ਇਕ ਜਾਂ ਦੋ ਮਿੰਟ ਦਾ ਈਂਧਨ ਬਚਿਆ ਸੀ।