ਜਲੰਧਰ (ਵਿੱਕੀ ਸੂਰੀ) : ਸ਼ਹਿਰ ‘ਚ ਸੀਵਰੇਜ ਓਵਰ ਫਲੋਅ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਤੇ ਜਿਸ ਕਾਰਨ ਬੱਚੇ, ਔਰਤ , ਬਜ਼ੁਰਗ ਆਪਣੇ ਘਰਾਂ ਵਿੱਚ ਕੈਦ ਹੋ ਕੇ ਬੈਠਣ ਲਈ ਮਜ਼ਬੂਰ ਹਨ। ਸ਼ਹਿਰ ਦੇ  ਸੰਤ ਨਗਰ  ਬਸਤੀ ਸ਼ੇਖ  ਦੇ ਵਾਸੀਆਂ ਨੇ ਸੀਵਰੇਜ਼ ਸਮੱਸਿਆ ਨੂੰ ਲੈ ਕੇ ਅੱਜ ਇਕੱਠੇ ਹੋ ਕੇ ਪੰਜਾਬ ਸਰਕਾਰ, ਸੀਵਰੇਜ਼ ਵਿਭਾਗ ਤੇ ਹਲਕਾ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ ਉਨਾਂ੍ਹ ਦੀ ਗਲੀ ‘ਚ ਸੀਵਰੇਜ਼ ਓਵਰ ਫਲੋਅ ਦੀ ਸਮੱਸਿਆ ਬੀਤੇ ਕਰੀਬ 3 ਮਹੀਨਿਆਂ ਤੋਂ ਬਰਕਰਾਰ ਹੈ, ਤੇ ਕੋਈ ਵੀ ਵਿਭਾਗੀ ਅਧਿਕਾਰੀ ਮੁਹੱਲਾ ਨਿਵਾਸੀਆਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆਂ। ਮੁੁਹੱਲਾ ਨਿਵਾਸੀਆਂ ਦੀਆਂ ਅੌਰਤਾਂ ਦਾ ਕਹਿਣਾ ਹੈ ਕਿ ਉਹ ਸਕੂਲੀ ਬੱਚਿਆਂ ਨੂੰ ਮੋਿਢਆਂ ‘ਤੇ ਚੁੱਕ ਕੇ ਸਕੂਲ ਛੱਡਣ ਲਈ ਮਜ਼ਬੂਰ ਹੈ। ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹ ਸੀਵਰੇਜ਼ ਦੇ ਪਾਣੀ ਕਾਰਨ ਆਪਣੇ ਘਰਾਂ ‘ਚ ਕੈਦ ਹੋ ਕੇ ਬੈਠ ਗਏ ਹਨ। ਇਸਤੋਂ ਇਲਾਵਾ ਗਲੀ ਵਿੱਚ ਫੈਲੇ ਗੰਦੇ ਪਾਣੀ ਕਾਰਨ ਮੁਹੱਲੇ ‘ਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਤੇ ਦੂਜੇ ਪਾਸੇ ਡੇਂਗੂ ਦਾ ਪ੍ਰਕੋਪ ਜ਼ੋਰਾਂ ‘ਤੇ ਹੈ, ਜਿਸ ਕਾਰਨ ਏਰੀਏ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੌਰਤਾਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਲਿਖਾਉਣ ਤੋਂ ਬਾਅਦ ਵਿਭਾਗ ਦੇ ਕਰਮਚਾਰੀ ਆਉਂਦੇ ਹਨ ਪਰ ਉਨਾਂ੍ਹ ਦੇ ਸਫਾਈ ਕਰਨ ਤੋਂ ਘੰਟੇ ਬਾਅਦ ਹੀ ਸਮੱਸਿਆ ਜਿਓਂ ਦੀ ਤਿਓਂ ਹੀ ਰਹਿੰਦੀ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਜੇਕਰ ਉਨਾਂ੍ਹ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਲਈ ਮਜ਼ਬੂਰ ਹੋ ਜਾਣਗੇ, ਜਿਸਦੀ ਜੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।