Skip to content
ਮੋਹਾਲੀ ’ਚ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ ਮੁਹਾਲੀ ਦੇ ਵਾਈਪੀਐਸ ਚੌਂਕ ਦੇ ਕੋਲ ਸੈਕਟਰ 61 ’ਚ ਵਾਪਰਿਆ ਹੈ। ਫਾਰਚੂਨਰ ਗੱਡੀ ਦੇ ਪਿੱਛੇ ਥਾਰ ਗੱਡੀ ਨੇ ਮਾਰੀ ਟੱਕਰ ਦੱਸਿਆ ਜਾ ਰਿਹਾ ਕਿ ਫਾਰਚੂਨਰ ਗੱਡੀ ਤਿੰਨ ਏ ਵੱਲੋਂ ਆ ਕੇ ਵਾਈਪੀਐਸ ਚੌਕ ਵੱਲ ਨੂੰ ਜਾ ਰਹੀ ਸੀ ਅਤੇ ਪਿੱਛੋਂ ਦੀ ਥਾਰ ’ਚ ਇੱਕ ਲੜਕੀ ਗੱਡੀ ਨੂੰ ਚਲਾ ਰਹੀ ਸੀ ਅਤੇ ਫਾਰਚੂਨਰ ਨੂੰ ਪਿੱਛੋਂ ਟੱਕਰ ਮਾਰੀ ਤਾਂ ਫੋਰਚੂਨਰ ਫੁੱਟਪਾਥ ਤੇ ਚੜ ਗਈ ਅਤੇ ਬਿਜਲੀ ਦੇ ਪੋਲ ਨਾਲ ਟਕਰਾ ਕੇ ਪਲਟ ਗਈ।
ਰਾਹਗੀਰਾਂ ਵੱਲੋਂ ਪੁੱਠੀ ਹੋਈ ਫਾਰਚੂਨਰ ਵਿੱਚੋਂ ਇੱਕ ਸ਼ਖਸ ਨੂੰ ਬਾਹਰ ਕੱਢਿਆ ਗਿਆ, ਜਿਸਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਮੌਕੇ ’ਤੇ ਪੁਲਿਸ ਪਹੁੰਚ ਗਈ ਸੀ ਅਤੇ ਦੋਨਾਂ ਪਾਸਿਆਂ ਤੋਂ ਉਹਨਾਂ ਦੇ ਜਾਣਕਾਰ ਵੀ ਮੌਕੇ ’ਤੇ ਪਹੁੰਚ ਗਏ ਸੀ। ਫ਼ਲਹਾਲ ਦੋਨਾਂ ਪਾਸਿਓਂ ਆਪਸੀ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ ਪਰ ਹੈਰਾਨੀ ਜੀ ਗੱਲ ਤਾਂ ਇਹ ਹੈ ਕਿ ਥਾਰ ਗੱਡੀ ਨੇ ਫੋਰਚੂਨਰ ਨੂੰ ਟੱਕਰ ਮਾਰਨ ਤੋਂ ਬਾਅਦ ਫੋਰਚੂਨਰ ਬਿਲਕੁਲ ਹੀ ਮੂਦੀ ਦੀ ਹੋ ਗਈ ਮੌਕੇ ਤੇ ਰਾਹਗੀਰਾਂ ਵੱਲੋਂ ਦੱਸਣ ਮੁਤਾਬਕ ਕਿ ਗੱਡੀਆਂ ਦੋਨੋਂ ਹੀ ਹੋਲੀ ਸਨ ਪਰ ਅਚਾਨਕ ਹੀ ਐਕਸੀਡੈਂਟ ਹੋ ਗਿਆ ਜਖਮੀ ਦਾ ਫਿਲਹਾਲ ਨਾਮ ਵਗੈਰਾ ਨਹੀਂ ਪਤਾ ਚੱਲਿਆ।
Post Views: 25
Related