ਭਾਰਤ ਵਿੱਚ ਸਰਕਾਰੀ ਨੌਕਰੀ ਹਾਸਲ ਕਰਨਾ ਆਸਾਨ ਕੰਮ ਨਹੀਂ ਹੈ, ਇਸ ਲਈ ਨੌਜਵਾਨਾਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ। ਕੁਝ ਸੌ ਸੀਟਾਂ ਖਾਲੀ ਹੋਣ ਉੱਤੇ ਹਜ਼ਾਰਾਂ ਉਮੀਦਵਾਰ ਅਪਲਾਈ ਕਰਦੇ ਹਨ, ਅਜਿਹੇ ‘ਚ ਸਰਕਾਰੀ ਨੌਕਰੀ ਹਾਸਲ ਕਰਨਾ ਬਿਲਕੁਲ ਵੀ ਆਸਾਨ ਨਹੀਂ ਹੈ। ਨੌਜਵਾਨਾਂ ਨੂੰ ਇਸ ਲਈ ਲੰਬੇ ਸਮੇਂ ਤੱਕ ਤਿਆਰੀ ਕਰਨੀ ਪੈਂਦੀ ਹੈ, ਜਿਸ ਤੋਂ ਬਾਅਦ ਮਿਹਨਤ ਦੇ ਨਾਲ-ਨਾਲ ਕਿਸਮਤ ਦੀ ਵੀ ਲੋੜ ਹੁੰਦੀ ਹੈ।ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਭਾਰਤੀ ਰੇਲਵੇ ਵੱਖ-ਵੱਖ ਅਸਾਮੀਆਂ ਲਈ ਭਰਤੀ ਕੈਲੰਡਰ ਜਾਰੀ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੇ ਭਰਤੀ ਕੈਲੰਡਰ ਤਿਆਰ ਕਰ ਲਿਆ ਹੈ ਅਤੇ ਜਲਦੀ ਹੀ ਇਸ ਨੂੰ ਜਨਤਕ ਕੀਤਾ ਜਾਵੇਗਾ।ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਰੇਲਵੇ ‘ਚ ਭਰਤੀ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਰੇਲਵੇ ਵਿੱਚ ਭਰਤੀ ਬਾਰੇ ਪੁੱਛੇ ਜਾਣ ‘ਤੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਰੇਲਵੇ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਇੱਕ ਭਰਤੀ ਕੈਲੰਡਰ ਤਿਆਰ ਕੀਤਾ ਹੈ। ਉਨ੍ਹਾਂ ਕਿਹਾ, ‘ਚਾਰ ਤਿਮਾਹੀਆਂ ਨੂੰ ਰੁਜ਼ਗਾਰ ਦੀ ਵਿਸ਼ੇਸ਼ ਸ਼੍ਰੇਣੀ ਨਾਲ ਜੋੜਿਆ ਜਾਵੇਗਾ।ਪਹਿਲੀ ਤਿਮਾਹੀ ਯਾਨੀ ਜਨਵਰੀ ਤੋਂ ਮਾਰਚ ਲੋਕੋ ਪਾਇਲਟਾਂ ਦੀ ਭਰਤੀ ਲਈ ਰੱਖੀ ਗਈ ਹੈ, ਦੂਜੀ ਤਿਮਾਹੀ ਟੈਕਨੀਸ਼ੀਅਨ ਅਤੇ ਜੂਨੀਅਰ ਇੰਜੀਨੀਅਰਾਂ ਦੀ ਭਰਤੀ ਲਈ ਰੱਖੀ ਗਈ ਹੈ, ਤੀਜੀ ਤਿਮਾਹੀ ਨਾਨ-ਟੈਕਨੀਕਲ ਸਟਾਫ ਦੀ ਭਰਤੀ ਲਈ ਰੱਖੀ ਗਈ ਹੈ ਅਤੇ ਚੌਥੀ ਤਿਮਾਹੀ ਲੈਵਲ-1 ਅਫਸਰਾਂ ਲਈ ਰੱਖੀ ਗਈ ਹੈ।