ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ , ਕਿਸਾਨ ਸਯੁੰਕਤ ਮੋਰਚਾ (ਗੈਰ ਰਾਜਨੀਤਕ) ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦੇ ਤਾਲਮੇਲ ਨਾਲ 2 ਅਤੇ 6 ਜਨਵਰੀ ਦੀਆਂ ਮਾਝੇ ਅਤੇ ਮਾਲਵੇ ਦੀਆਂ ਰੈਲੀਆਂ ਦੀਆਂ ਤਿਆਰੀਆਂ ਮੁਕੰਮਲ।

     ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਵਿੱਚ ਜਲੰਧਰ ਜਿਲੇ ਦੇ ਜੌਨ ਲੋਹੀਆਂ ਖਾਸ ਵਿਖੇ ਪਿੰਡ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ ਜਿਨਾ ਵਿੱਚ ਪਿੰਡ ਕੰਗ ਕਲਾ ,ਰੇੜਵਾਂ,ਹੇਰਾ,ਪੂਨੀਆਂ,ਪਿਪਲੀ ਮਿਆਣੀ,ਰਾਈਵਾਲ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ।ਇਹਨਾਂ ਪਿੰਡਾਂ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਨਾ ਹੈ , ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ ਦਿਵਾਉਣਾ ਹੈ , ਬੇ ਰੋਜ਼ਗਾਰੀ ਦੂਰ ਕਰਨੀ ਹੈ ,ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 10 ਹਜ਼ਾਰ ਰੂ ਬੁਡਾਪਾ ਪੈਂਸ਼ਨ ਲੈਣੀ ਹੈ ,ਫਸਲਾਂ ਦੇ ਲਾਹੇਵੰਦ ਭਾਅ ਲੈਣੇ ਹਨ ,ਭਾਰਤ ਨੂੰ WTO ਦੀਆਂ ਨੀਤੀਆਂ ਤੋਂ ਬਾਹਰ ਕਰਨਾਂ ਹੈ ,ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣੀਆਂ ਹਨ ,ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣਾ ਹੈ , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਵਾਉਣੇ ਹਨ,ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਹੈ , ਡਾ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਹਨ,ਸਾਰੀਆਂ ਫਸਲਾਂ ਤੇ ਸਰਕਾਰੀ ਖਰੀਦ ਦਾ ਕਨੂੰਨ ਬਣਾਉਣਾ ਹੈ , ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਪਰਚੇ‌ ਰੱਦ ਕਰਵਾਉਣੇ ਹਨ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਮਜ਼ਦੂਰਾ ਦੇ ਮੁਆਵਜ਼ੇ ਅਤੇ ਪਰਿਵਾਰ ਦੇ ਇਕ ਜੀ ਨੂੰ ਸਰਕਾਰੀ ਨੌਕਰੀ ਦਿਵਾਉਣੀ ਹੈ , ਲਖੀਮਪੁਰ ਖੀਰੀ ਮਾਮਲੇ ਤੇ ਇਨਸਾਫ਼ ਲੈਣਾ ਹੈ , ਤਾਂ ਸਾਨੂੰ ਇਕੱਠੇ ਹੋ ਕੇ ਸੰਘਰਸ਼ਾਂ ਦੇ ਪਿੜ ਮੱਲਣੇ ਪੈਣਗੇ ਅਤੇ ਇਹਨਾਂ ਮੰਗਾ ਨੂੰ ਲੇ ਕੇ ਕਿਸਾਨ ਸਯੁੰਕਤ ਮੋਰਚਾ (ਗੈਰ ਰਾਜਨੀਤਕ) ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦੇ ਤਾਲਮੇਲ ਨਾਲ 2 ਜਨਵਰੀ ਨੂੰ ਮਾਝੇ ਦੇ ਇਲਾਕੇ ਵਿਚ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਅਤੇ 6 ਜਨਵਰੀ ਨੂੰ ਮਾਲਵੇ ਦੇ ਬਰਨਾਲਾ ਜ਼ਿਲ੍ਹੇ ਵਿੱਚ ਮਹਾ ਰੇਲੀਆਂ ਕੀਤੀਆਂ ਜਾ ਰਹੀਆਂ ਹਨ ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਰੈਲੀ ਦੇ ਰੂਪ ਵਿੱਚ ਸ਼ਮੂਲੀਅਤ ਕਰਨਗੇ ।ਇਸ ਕਰਕੇ ਉਹਨਾਂ ਹਰੇਕ ਵਰਗ ਨੂੰ ਇਹਨਾਂ ਰੈਲੀਆਂ ਵਿੱਚ ਪੁੱਜਣ ਦਾ ਸੱਦਾ ਦਿੱਤਾ । ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ , ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ,ਹਰਦੀਪ ਸਿੰਘ ਹੇਰਾ ,ਦਲਬੀਰ ਸਿੰਘ ਕੰਗ,ਨਿਰਮਲ ਸਿੰਘ ਰੇੜਵਾਂ,ਅਮਰਜੀਤ ਸਿੰਘ ਪੂਨੀਆਂ ,ਕਿਸ਼ਨ ਦੇਵ ਮਿਆਣੀ,ਸਤਨਾਮ ਸਿੰਘ ਰਾਈਵਾਲ, ਅਤੇ ਇਹਨਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।